Pakistan News: ਪਾਕਿਸਤਾਨ ਤੋਂ ਆਈ ਸ਼ਰਮਨਾਕ ਖ਼ਬਰ, ਕੌਮਾਂਤਰੀ ਬਾਜ਼ਾਰਾਂ ਵਿੱਚ ਬਣਾ ਕੇ ਵੇਚੀਆਂ ਜਾ ਰਹੀਆਂ ਪਾਕਿਸਤਾਨ ਬੱਚੀਆਂ ਦੀ ਅਸ਼ਲੀਲ ਵੀਡੀਓ

pornographic-videos-of-pakistani-girls-being-sold-in-international-markets
Pakistan News: ਪਾਕਿਸਤਾਨ ‘ਚ 10 ਤੋਂ 15 ਸਾਲ ਦੀਆਂ ਛੋਟੀਆ ਬੱਚੀਆਂ ਦੇ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਕੌਮਾਂਤਰੀ ਬਜ਼ਾਰ ‘ਚ ਵੇਚਿਆ ਜਾ ਰਿਹਾ ਹੈ ਅਤੇ ਇਨ੍ਹਾਂ ਵੀਡਿਓ ‘ਚ ਸ਼ਾਮਲ ਕੁੜੀਆਂ ਨੂੰ ਵਿਦੇਸ਼ਾਂ ਅਤੇ ਪਾਕਿਸਤਾਨ ‘ਚ ਆਉਣ ਵਾਲੇ ਨਾਗਰਿਕਾਂ ਸਮੇਤ ਵਿਦੇਸ਼ੀ ਰਾਜਨਾਇਕਾਂ ਤੱਕ ਉਨ੍ਹਾਂ ਦੀ ਮੰਗ ਅਨੁਸਾਰ ਸਪਲਾਈ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੁਝ ਵੈਬਸਾਈਟ ਵੀ ਬਣਾਈ ਗਈ ਹੈ। ਪਾਕਿਸਤਾਨ ਦੀਆਂ ਲਗਭਗ 500 ਕੁੜੀਆਂ ਨੂੰ ਇਕ ਸਾਜ਼ਿਸ਼ ਅਧੀਨ ਇਸ ਬਜ਼ਾਰ ‘ਚ ਉਤਾਰਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇੰਟਰਪੋਲ ਨੇ ਲਾਹੌਰ, ਫੈਸਲਾਬਾਦ ਅਤੇ ਗੁਜਰਾਂਵਾਲਾ ਦੇ 3 ਲੋਕਾਂ ਦੇ ਮੋਬਾਇਲ ਨੰਬਰ ਵੀ ਪਾਕਿਸਤਾਨ ਸਰਕਾਰ ਨੂੰ ਭੇਜੇ ਹਨ, ਜਿਥੋਂ ਇਹ ਸਾਰਾ ਧੰਦਾ ਚੱਲਦਾ ਹੈ।

ਇਹ ਵੀ ਪੜ੍ਹੋ: Bubonic Plague News: ਚੀਨ ਵਿੱਚ Corona ਤੋਂ ਬਿਊਬਾਨਿਕ ਪਲੇਗ ਨੇ ਦਿੱਤੀ ਦਸਤਕ, ਸਰਕਾਰ ਵਲੋਂ ਹਾਈ ਅਲਰਟ ਜਾਰੀ

ਪਤਾ ਲੱਗਾ ਹੈ ਕਿ ਇਨ੍ਹਾਂ ਪਰੋਨੋਗ੍ਰਾਂਫੀ ਦੀ ਜੋ ਵੀਡਿਓ ਵੈਬਸਾਈਟ ‘ਤੇ ਪਾਈ ਜਾ ਰਹੀ ਹੈ, ਉਨ੍ਹਾਂ ‘ਚ ਸ਼ਾਮਲ ਪਾਕਿਸਤਾਨੀ ਕੁੜੀਆਂ ਦੀ ਵਿਦੇਸ਼ਾਂ ‘ਚ ਮੰਗ ਬਹੁਤ ਜ਼ਿਆਦਾ ਹੋਣ ਕਾਰਣ ਪਾਕਿਸਤਾਨ ‘ਚ ਇਨ੍ਹਾਂ ਦਾ ਲਾਹੌਰ, ਇਸਲਾਮਾਬਾਦ ਅਤੇ ਗੁਜਰਾਂਵਾਲਾ ਦੇ ਕੁਝ ਬੈਂਕ ਖਾਤਿਆਂ ‘ਚ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਜਮ੍ਹਾਂ ਹੋ ਰਹੇ ਹਨ ਅਤੇ ਇਨ੍ਹਾਂ ਲੜਕੀਆਂ ਨੂੰ ਵਿਦੇਸ਼ਾਂ ‘ਚ ਕੰਮ ਦਿਵਾਉਣ ਦੇ ਨਾਮ ‘ਤੇ ਭੇਜਿਆ ਜਾ ਰਿਹਾ ਹੈ। ਇੰਟਰਪੋਲ ਨੇ ਪਾਕਿਸਤਾਨ ਦੀ ਇਕ ਸੁਰੱਖਿਆ ਏਜੰਸੀ ਐੱਫ. ਆਈ. ਏ. ਦੇ ਕੁਝ ਅਧਿਕਾਰੀਆਂ ਦਾ ਨਾਮ ਵੀ ਲਿਖਿਆ ਹੈ ਜੋ ਇਸ ਨਾਜਾਇਜ਼ ਧੰਦੇ ‘ਚ ਸ਼ਾਮਲ ਹਨ ਅਤੇ ਮੋਟੀ ਕਮਾਈ ਕਰ ਰਹੇ ਹਨ। ਇਨ੍ਹਾਂ ਲੜਕੀਆਂ ਦੀ ਭਾਰਤੀ ਕਸ਼ਮੀਰ ‘ਚ ਵੀ ਕਿਹਾ ਜਾ ਰਿਹਾ ਹੈ ਕਿ ਮੰਗ ਕਾਫੀ ਹੈ।

ਸੂਤਰਾਂ ਅਨੁਸਾਰ ਇੰਟਰਪੋਲ ਦੀ ਜਾਣਕਾਰੀ ਦੇ ਬਾਅਦ ਪਾਕਿਸਤਾਨ ਸਰਕਾਰ ਨੇ ਕੁਝ ਲੋਕਾਂ ਨੂੰ ਹਿਰਾਸਤ ‘ਚ ਵੀ ਲਿਆ ਹੈ ਅਤੇ ਇਸ ਮਾਮਲੇ ਨੂੰ ਗੁਪਤ ਰੱਖਿਆ ਗਿਆ ਹੈ। ਇਸ ਮਾਮਲੇ ਵਿਚ ਕੁਝ ਪ੍ਰਾਇਵੇਟ ਲੋਕਾਂ ਦੇ ਨਾਲ-ਨਾਲ ਫੌਜ ਦੇ ਅਧਿਕਾਰੀਆਂ ਅਤੇ ਪੁਲਸ ਅਧਿਕਾਰੀਆਂ ਨੂੰ ਵੀ ਹਿਰਾਸਤ ਵਿਚ ਲਿਆ ਹੈ ਜੋ ਇਸ ਸਾਰੇ ਧੰਦੇ ਨੂੰ ਚਲਾਉਂਦੇ ਸੀ, ਜਿੰਨਾਂ ਬੈਂਕ ਖਾਤਿਆਂ ‘ਚ ਵਿਦੇਸ਼ਾਂ ਤੋਂ ਪੈਸਾ ਜਮ੍ਹਾਂ ਹੋ ਰਿਹਾ ਸੀ,

ਇਹ ਵੀ ਪੜ੍ਹੋ: Sikhs For Justice: ਭਾਰਤ ਸਰਕਾਰ ਨੇ Referendum 2020 ਦੇ ਰੂਸੀ ਪੋਰਟਲ ਨੂੰ ਕੀਤਾ ਬਲੌਕ, ਸਾਰੀਆਂ ਕੋਸਿਸਾਂ ਤੇ ਫਿਰਿਆ ਪਾਣੀ

ਉਨ੍ਹਾਂ ਦੀ ਡਿਟੇਲ ਵੀ ਜਾਂਚ ਏਜੰਸੀਆਂ ਨੇ ਪ੍ਰਾਪਤ ਕਰ ਲਈ ਹੈ ਪਰ ਪਤਾ ਲੱਗਾ ਹੈ ਕਿ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ. ਐੱਸ. ਆਈ. ਦੇ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ‘ਚ ਸਿੱਧੇ ਰੂਪ ਵਿਚ ਦਖ਼ਲ ਕਰ ਕੇ ਮਾਮਲੇ ਨੂੰ ਰਫਾ-ਦਫਾ ਕਰਵਾਉਣ ਦੀ ਕੌਸ਼ਿਸ ਕੀਤੀ ਜਾ ਰਹੀ ਹੈ, ਜਿਨ੍ਹਾਂ ਪ੍ਰਾਇਵੇਟ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਉਨ੍ਹਾਂ ਜਿੰਨਾਂ ਲੋਕਾਂ ਦੇ ਨਾਮ ਆਪਣੇ ਹਿੱਸੇਦਾਰਾਂ ਦੇ ਰੂਪ ਵਿਚ ਲਏ ਹਨ, ਉਨ੍ਹਾਂ ਦੇ ਕਾਰਣ ਪੂਰੇ ਪਾਕਿਸਤਾਨ ਵਿਚ ਹੜਕੰਪ ਮਚ ਸਕਦਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ