New Zealand News: ਇਸ ਖਾਸੀਅਤ ਕਰਕੇ ਨਿਊਜ਼ੀਲੈਂਡ ਵਿੱਚ ਇਸ ਪੌਦੇ ਦੀ ਵਿਕਰੀ ਕੀਮਤ ਹੋਈ ਚਾਰ ਲੱਖ ਰੁਪਏ

plant-philodendron-minima-sold-in-4-lakh-rupees-in-newzealand
New Zealand News: ਨਿਊਜ਼ੀਲੈਂਡ ‘ਚ ਚਾਰ ਪੱਤੀਆਂ ਵਾਲਾ ਛੋਟਾ ਜਿਹਾ ਬੂਟਾ ਚਾਰ ਲੱਖ ਰੁਪਏ ‘ਚ ਵਿਕਿਆ। ਦੁਨੀਆਂ ‘ਚ ਬਹੁਤ ਘੱਟ ਥਾਵਾਂ ‘ਤੇ ਪਾਇਆ ਜਾਣ ਵਾਲਾ ਪੌਦਾ ਰਫਿਡੋਫੋਰਾ ਟੈਟ੍ਰਾਸਪਰਮਾ (Rhaphidophora Tetrasperma) ਹੈ ਜਿਸ ਨੂੰ ਫਿਲੋਡੇਂਡ੍ਰੋਨ ਮਿਨਿਮਾ (Philodendron Minima) ਦੇ ਰੂਪ ‘ਚ ਜਾਣਿਆ ਜਾਂਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਚਾਰ ਪੱਤਿਆਂ ‘ਚ ਹਰ ਇਕ ਦਾ ਰੰਗ ਪੀਲੇ ‘ਚ ਬਦਲਦਾ ਹੈ।

ਇਹ ਵੀ ਪੜੋ: Khalistan Zindabad Force News: ਤਰਨਤਾਰਨ ਦੇ ਸ਼ਿਵ ਸੈਨਾ ਪ੍ਰਧਾਨ ਅਸ਼ਵਨੀ ਕੁੱਕੂ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

ਇੱਕ ਰਿਪੋਰਟ ਮੁਤਾਬਕ ਇਸ ਪੌਦੇ ਨੂੰ ਖਰੀਦਣ ਲਈ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਬਿਜ਼ਨਸ ਸਾਈਟ ਟ੍ਰੇ਼ਡ ਮੀ ‘ਤੇ ਲੋਕਾਂ ਨੇ ਵਧ ਚੜ੍ਹ ਕੇ ਬੋਲੀ ਲਾਈ। ਆਖਰਕਾਰ ਨਿਊਜ਼ੀਲੈਂਡ ਦੇ ਇਕ ਵਿਜੇਤਾ ਨੇ ਇਸ ਨੂੰ ਚਾਰ ਲੱਖ ਰੁਪਏ (8,150) ਡਾਲਰ ‘ਚ ਖਰੀਦਿਆ। ਟ੍ਰੇਡ ਮੀ ਦੀ ਸਾਈਟ ‘ਤੇ ਲਿਖਿਆ ਸੀ ਇਸ ਪੌਦੇ ‘ਚ ਵਰਤਮਾਨ ‘ਚ ਹਰੇ ਤੇ ਪੀਲੇ ਰੰਗ ਦੀਆਂ ਚਾਰ ਪੱਤੀਆਂ ਹਨ। ਹਰੇ ਰੰਗ ਦੀਆਂ ਪੱਤੀਆਂ ਪੌਦੇ ਨੂੰ ਪ੍ਰਕਾਸ਼ ਸੰਸਲੇਸ਼ਨ ਦੀ ਸੁਵਿਧਾ ਦਿੰਦੀਆਂ ਹਨ। ਘੱਟ ਹਰੀਆਂ ਜਾਂ ਪੀਲੀਆਂ ਪੱਤੀਆਂ ਉਨ੍ਹਾਂ ਨੂੰ ਵਧਣ ਲਈ ਲੋੜੀਂਦੇ ਸ਼ੱਕਰ ਦਾ ਉਤਪਾਦਨ ਕਰਦੀਆਂ ਹਨ।

ਇਸ ਪੌਦੇ ਦੇ ਖਰੀਦਦਾਰ ਨੇ ਦੱਸਿਆ ਕਿ ਇਹ ਪੌਦਾ ਟ੍ਰਾਪੀਕਲ ਪੈਰਾਡਾਇਜ਼ ਲਈ ਖਰੀਦਿਆ ਗਿਆ ਹੈ। ਤਿੰਨ ਲੋਕਾਂ ਦਾ ਇਕ ਗਰੁੱਪ ਹੈ ਜੋ ਟ੍ਰੌਪੀਕਲ ਪੈਰਾਡਾਇਜ਼ ਦਾ ਨਿਰਮਾਣ ਕਰ ਰਿਹਾ ਹੈ। ਜਿੱਥੇ ਪੰਛੀ ਹੋਣਗੇ, ਤਿਤਲੀਆਂ ਹੋਣਗੀਆਂ ਤੇ ਵਿਚ ਇਕ ਰੈਸਟੋਰੈਂਟ ਹੋਵੇਗਾ। ਉਨ੍ਹਾਂ ਦੱਸਿਆ ਕਿ ਉਹ ਦੁਨੀਆਂ ਦੇ ਸਭ ਤੋਂ ਚੰਗੇ ਪੌਦੇ ਖਰੀਦਣਾ ਚਾਹੁੰਦੇ ਹਨ। ਇਹ ਨਿਊਜ਼ੀਲੈਂਡ ‘ਚ ਆਪਣੇ ਆਪ ‘ਚ ਅਨੋਖੀ ਥਾਂ ਹੋਵੇਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ