ਪਾਕਿਸਤਾਨ ਚ ਵਾਪਰਿਆ ਸੜਕ ਹਾਦਸਾ, 13 ਲੋਕਾਂ ਦੀ ਮੌਤ ਸਣੇ 34 ਜ਼ਖਮੀ

Pakistan Accident

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਅੱਜ ਇੱਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 34 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋ ਤੇਜ਼ ਗਤੀ ਨਾਲ ਜਾ ਰਹੀ ਬੱਸ ਇੱਕਦਮ ਪਲਟ ਗਈ। ਪਾਕਿਸਤਾਨ ਪੁਲਿਸ ਦੀ ਜਾਣਕਰੀ ਅਨੁਸਾਰ ਇਹ ਹਾਦਸਾ ਇਸਲਾਮਾਬਾਦ ਤੋਂ 45 ਕਿਲੋਮੀਟਰ ਦੂਰ ਇੱਕ ਚੁਰਾਹੇ ਵਿੱਚ ਵਾਪਰਿਆ।

ਇਹ ਵੀ ਪੜ੍ਹੋ: ਡੈਨਮਾਰਕ ਦੀ ਕੁੜੀ ਦੇ ਪਿਆਰ ਨੇ ਗੁਰਦਾਸਪੁਰੀਏ ਨਸ਼ੇੜੀ ਨੌਜਵਾਨ ਦੇ ਛਡਾਏ ਨਸ਼ੇ

ਜਾਣਕਰੀ ਅਨੁਸਾਰ ਇਹ ਬੱਸ ਸਵਾਤ ਤੋਂ ਲਾਹੌਰ ਜਾ ਰਹੀ ਸੀ। ਬੱਸ ਜਿਆਦਾ ਤੇਜ਼ ਹੋਣ ਕਰਕੇ ਹਸਨ ਅਬਦਲ਼ ਦੇ ਨੇੜੇ ਪੈਂਦੇ ਚੁਰਾਹੇ ਵਿੱਚ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ। ਜਿਸ ਕਾਰਨ ਬੱਸ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ 13 ਲੋਕਾਂ ਦੀ ਜਾਨ ਚਲੀ ਗਈ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਨ ਅਬਦਲ, ਤਕਸਸ਼ਿਲਾ ਅਤੇ ਵਾਹ ਦੇ ਹਸਪਤਾਲਾਂ ਵਿੱਚ ਭਾਰਤੀ ਕਰਵਾਇਆ ਗਿਆ।