Corona Vaccine Updates: Corona Vaccine ਦੇ ਦੂਜੇ ਪੜਾਅ ਦਾ ਨਿਰੀਖਣ ਹੋਇਆ ਸਫ਼ਲ, ਰੁਕ ਸਕਦਾ ਹੈ Corona ਦਾ ਕਹਿਰ, ਆਕਸਫੋਰਡ ਨੇ ਕੀਤਾ ਦਾਅਵਾ

oxford-claims-corona-vaccine-ready

Corona Vaccine Updates: ਵਿਸ਼ਵ ਵਿਆਪੀ ਕੋਰੋਨਾ ਮਹਾਮਾਰੀ ਦੇ ਵਿਚਕਾਰ ਕੋਰੋਨਾ ਦੀ ਵੈਕਸੀਨ ਬਾਰੇ ਰੋਜ਼ਾਨਾ ਦੀਆਂ ਖ਼ਬਰਾਂ ਨੇ ਲੋਕਾਂ ਵਿੱਚ ਉਮੀਦਾਂ ਵਧਾ ਦਿੱਤੀਆਂ ਹਨ। ਇਸ ਸਮੇਂ ਪੂਰੀ ਦੁਨੀਆ ਵਿੱਚ ਕੋਰੋਨਾ ਨੇ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਇਸੇ ਦੌਰਾਨ ਕੋਰੋਨਾ ਦੇ ਟੀਕੇ ਸਬੰਧੀ ਦੁਨੀਆ ਦੇ ਦੋ ਦੇਸ਼ਾਂ ਤੋਂ ਚੰਗੀ ਖਬਰ ਸਾਹਮਣੇ ਆਈ ਹੈ। ਲੰਡਨ ਦੀ ਆਕਸਫੋਰਡ ਯੂਨੀਵਰਸਿਟੀ ਤੇ ਚੀਨ ਦੀ ਚਾਈਨਾ ਕੈਨਸੀਨੋ ਬਾਇਓਲੋਜੀਕਸ ਨੇ ਕੋਰੋਨਾ ਟੀਕੇ ਦੇ ਦੂਜੇ ਪੜਾਅ ਦੇ ਕਾਮਯਾਬ ਹੋਣ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ: International News: ਇਸ ਸਾਲ ਸਿਰਫ 1000 ਯਾਤਰੀ ਹੀ ਕਰਨਗੇ ਹੱਜ ਯਾਤਰਾ

ਆਕਸਫੋਰਡ ਯੂਨੀਵਰਸਿਟੀ ਟੀਕਾ AZD1222 ਫੋਰਸ ਸੁਰੱਖਿਆ ਪ੍ਰਦਾਨ ਕਰਦੀ ਹੈ। ਯਾਨੀ ਇਹ ਦੋਵੇਂ ਐਂਟੀਬਾਡੀਜ਼ ਤੇ ਟੀ ਸੈੱਲ ਬਣਾਉਂਦੇ ਹਨ। ਜਦੋਂਕਿ ਚੀਨ ਦੀ ਕੈਨਸੀਬੋ ਬਾਇਓਲੋਜੀਕਲ ਦਾ ਟੀਕਾ ਸਿਰਫ ਐਡ 5-ਐਨਸੀਓਵੀ ਐਂਟੀਬਾਇਓਟਿਕਸ ਬਣਾਉਂਦਾ ਹੈ। ਫੇਜ਼-2 ਦੇ ਟ੍ਰਾਇਲਾਂ ਵਿੱਚ ਦੋਵੇਂ ਟੀਕੇ ਸੁਰੱਖਿਅਤ ਮੰਨੇ ਗਏ ਸੀ। ਐਂਟੀਬਾਡੀਜ਼ ਸਾਡੇ ਸਰੀਰ ਦੇ ਇਮਿਊਨ ਸਿਸਟਮ ਵੱਲੋਂ ਤਿਆਰ ਕੀਤੇ ਛੋਟੇ ਪ੍ਰੋਟੀਨ ਹੁੰਦੇ ਹਨ। ਟੀ ਸੈੱਲ ਚਿੱਟੇ ਲਹੂ ਦੇ ਸੈੱਲ ਦੀ ਇੱਕ ਕਿਸਮ ਹੈ।

ਐਂਟੀਬਾਡੀਜ਼ ਕੋਰੋਨਾਵਾਇਰਸ ਨੂੰ ਖ਼ਤਮ ਕਰ ਸਕਦੇ ਹਨ। ਜਦਕਿ ਟੀ ਸੈੱਲ ਸੰਕਰਮਿਤ ਸੈੱਲਾਂ ਨੂੰ ਨਸ਼ਟ ਕਰਕੇ ਇਮਿਊਨਟੀ ਪਾਵਰ ਨੂੰ ਵਧਾਉਂਦਾ ਹੈ। CoronaVaccine ਇਸ ਸਮੇਂ
ਤੀਜੇ ਪੜਾਅ ਦੇ ਕਲੀਨੀਕਲ ਟ੍ਰਾਇਲ ‘ਤੇ ਪਹੁੰਚ ਗਈਆਂ ਹਨ। ਕਲੀਨੀਕਲ ਟ੍ਰਾਇਲਜ਼ ਦੇ ਵੀ ਤਿੰਨ ਪੜਾਅ ਹੁੰਦੇ ਹਨ। ਪਹਿਲੇ ਪੜਾਅ ਵਿੱਚ 100 ਤੋਂ ਘੱਟ ਵਿਅਕਤੀਆਂ ‘ਤੇ ਟ੍ਰਾਇਲ ਹੁੰਦਾ ਹੈ। ਦੂਜੇ ਪੜਾਅ ਵਿੱਚ ਸੈਂਕੜੇ, ਤੀਜੇ ਪੜਾਅ ‘ਚ ਹਜ਼ਾਰਾਂ ਲੋਕਾਂ ‘ਤੇ ਵੈਕਸੀਨ ਦੀ ਜਾਂਚ ਕੀਤੀ ਜਾਂਦੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ