ਭਾਰਤੀਆਂ ਲਈ ਖੁਸ਼ਖਬਰੀ, ਹੁਣ ਦੁਬਈ ਹਵਾਈ ਅੱਡੇ ਤੇ ਹੋਵੇਗਾ ਭਾਰਤੀ ਕਰੰਸੀ ਨਾਲ ਲੈਣ – ਦੇਣ

Dubai Airport

ਦੁਨੀਆਂ ਵਿੱਚੋਂ ਦੁਬਈ ਸੈਰ – ਸਪਾਟੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਦੁਬਈ ਵਿੱਚ ਸੈਰ – ਸਪਾਟੇ ਲਈ ਭਾਰਤੀ ਲੋਕ ਕਾਫੀ ਮਾਤਰਾ ਵਿੱਚ ਜਾਂਦੇ ਹਨ। ਪਰ ਭਾਰਤੀਆਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਇਹ ਹੈ ਕਿ ਹੁਣ ਦੁਬਈ ਦੇ ਹਵਾਈ ਅੱਡਿਆਂ ਤੇ ਭਾਰਤੀ ਕਰੰਸੀ ਨਾਲ ਲੈਣ – ਦੇਣ ਕੀਤਾ ਜਾ ਸਕਦਾ ਹੈ। ਗਲਫ਼ ਨਿਊਜ਼ ਦੀ ਰਿਪੋਰਟ ਅਨੁਸਾਰ ਹੁਣ ਦੁਬਈ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੇ ਭਾਰਤੀ ਕਰੰਸੀ ਨਾਲ ਖ਼ਰੀਦਦਾਰੀ ਕੀਤੀ ਜਾ ਸਕੇਗੀ।

ਰਿਪੋਰਟ ਅਨੁਸਾਰ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਦੁਬਈ ਏਅਰਪੋਰਟ ਤੋਂ ਕਰੀਬ 9 ਕਰੋੜ ਯਾਤਰੀ ਆਏ ਸਨ, ਜਿਨ੍ਹਾਂ ਵਿੱਚੋਂ 1.22 ਕਰੋੜ ਭਾਰਤੀ ਯਾਤਰੀ ਸਨ। ਭਾਰਤੀ ਯਾਤਰੀਆਂ ਨੂੰ ਦੁਬਈ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੇ ਖ਼ਰੀਦਦਾਰੀ ਕਰਨ ਲਈ ਭਾਰਤੀ ਕਰੰਸੀ ਨੂੰ ਪਹਿਲਾ ਡਾਲਰ ਜਾਂ ਯੂਰੋ ਵਿੱਚ ਤਬਦੀਲ ਕਰਾਉਣਾ ਪੈਂਦਾ ਸੀ।

ਇਹ ਵੀ ਪੜ੍ਹੋ: ਕਿਸਾਨਾਂ ਲਈ ਖੁਸ਼ਖਬਰੀ, ਮੋਦੀ ਸਰਕਾਰ ਨੇ ਵਧਾਇਆ ਝੋਨੇ ਦਾ ਭਾਅ

ਪਰ ਹੁਣ ਦੁਬਈ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੇ ਭਾਰਤੀ ਕਰੰਸੀ ਨਾਲ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ। ਰਿਪੋਰਟ ਅਨੁਸਾਰ ਭਾਰਤੀ ਕਰੰਸੀ ਦੁਬਈ ਦੀਆਂ ਡਿਊਟੀ ਫਰੀ ਦੁਕਾਨਾਂ ਤੇ ਸਵੀਕਾਰ ਕੀਤੀ ਜਾਣ ਵਾਲੀ 16 ਵੀਂ ਕਰੰਸੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਹ ਖ਼ਬਰ ਭਾਰਤੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ, ਕਿਉਂ ਕਿ ਪਹਿਲਾ ਦੁਬਈ ਦੀਆਂ ਡਿਊਟੀ ਫਰੀ ਦੁਕਾਨਾਂ ਤੇ ਖ਼ਰੀਦਦਾਰੀ ਕਰਨ ਲਈ ਭਾਰਤੀ ਯਾਤਰੀਆਂ ਨੂੰ ਐਕ੍ਸਚੇਂਜ ਦਰਾਂ ਵਿੱਚ ਵੱਡੀ ਇੱਕ ਰਾਸ਼ੀ ਗਵਾਉਣੀ ਪੈਂਦੀ ਸੀ।