ਮੁਸਲਿਮ ਲੀਡਰਾਂ ਦਾ ਐਲਾਨ, ਕੋਰੋਨਾ ਵੈਕਸੀਨ ਲਾਉਣ ਨਾਲ ਰਮਜ਼ਾਨ ਦੇ ਰੋਜ਼ੇ ਦੀ ਉਲੰਘਣਾ ਨਹੀਂ

Muslim-Leaders-Declare-Corona-Vaccine-Not-Violating-Ramadan-Fast

ਰਮਜ਼ਾਨ ਦੌਰਾਨ ਟੀਕਾ ਲਗਵਾਉਣਾ ਕੋਈ ਗਲਤ ਨਹੀਂ। ਦਵਾਈ ਤੇ ਰੋਜ਼ਾ ਕੋਈ ਨਵਾਂ ਨਹੀਂ ਹੈ। ਬੀਮਾਰ ਪੈਣ ਦੀ ਸਥਿਤੀ ’ਚ ਮੁਸਲਮਾਨ ਰੋਜ਼ਾ ਦਾ ਤਿਆਗ ਕਰ ਸਕਦੇ ਹਨ, ਉਹ ਰਮਜ਼ਾਨ ਤੋਂ ਬਾਅਦ ਛੱਡੇ ਹੋਏ ਰੋਜ਼ੇ ਦੀ ਭਰਪਾਈ ਕਰ ਸਕਦੇ ਹਨ। ਇਸ ਸਮੇਂ ਪੂਰੇ ਬ੍ਰਿਟੇਨ ’ਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ ਤੇ ਇਸ ਵਿਚਕਾਰ ਰੋਜ਼ਾ ਵੀ ਸ਼ੁਰੂ ਹੋ ਗਿਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਬ੍ਰਿਟੇਨ ਦੀ 2.50 ਮਿਲੀਅਨ ਮੁਸਲਿਮ ਆਬਾਦੀ ਲਈ ਟੀਕਾਕਰਣ ਦੀ ਰਫ਼ਤਾਰ ਹੌਲੀ ਪੈ ਸਕਦੀ ਹੈ।

ਪਾਕਿਸਤਾਨ ਅਤੇ ਬੰਗਲਾਦੇਸ਼ ਮੂਲ ਦੇ ਬ੍ਰਿਟਿਸ਼ ਨਾਗਰਿਕ ਪਹਿਲਾਂ ਹੀ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਗਰੁੱਪ ’ਚ ਸ਼ਾਮਲ ਹਨ। ਹਾਲਾਂਕਿ ਵੈਕਸੀਨ ਨਾਲ ਜੁੜੀਆਂ ਗਲਤ ਸੂਚਨਾਵਾਂ ਅਤੇ ਮੁਹਿੰਮ ਕਾਰਨ ਉਨ੍ਹਾਂ ਵੱਲੋਂ ਟੀਕਾਕਰਣ ਤੋਂ ਇਨਕਾਰ ਕਰਨ ਦੀ ਵੱਧ ਸੰਭਾਵਨਾ ਹੈ। ਇਸ ਦਾ ਮੁਕਾਬਲਾ ਕਰਨ ਲਈ ਬ੍ਰਿਟੇਨ ਦੀਆਂ ਮਸਜਿਦਾਂ ਅਤੇ ਇਨ੍ਹਾਂ ਦੇ ਇਮਾਮਾਂ ਨੇ ਲੋਕਾਂ ਨੂੰ ਪ੍ਰੇਰਿਤ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਕੁਝ ਮਸਜਿਦਾਂ ਨੇ ਆਪਣਾ ਦਰਵਾਜਾ ਬ੍ਰਿਟੇਨ ਦੇ ਨੈਸ਼ਨਲ ਹੈਲਥ ਸਰਵਿਸ ਦੇ ਟੀਕਾ ਸੈਂਟਰ ਵਜੋਂ ਵਰਤਣ ਲਈ ਖੋਲ੍ਹ ਦਿੱਤੇ ਹਨ। ਨਵੇਂ ਅੰਕੜੇ ਦੱਸਦੇ ਹਨ ਕਿ ਟੀਕੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧਾਉਣ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਵਧੀਆ ਅਸਰ ਹੋਇਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ