ਮੁਸਲਮਾਨ ਭਾਈਚਾਰੇ ਨੇ ਕੀਤਾ Gurdwara Nankana Sahib ਤੇ ਹਮਲਾ, ਦੇਖੋ ਵੀਡੀਓ

muslim-attack-on-gurdwara-nankana-sahib-pakistan

Gurdwara Nankana Sahib Attack News: ਪਾਕਿਸਤਾਨ ਦੇ ਵਿੱਚ ਸਥਿਤ Gurdwara Nankana Sahib ਤੇ ਹੋਏ ਹਮਲੇ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਹੋ ਰਹੇ ਰੋਸ ਪ੍ਰਦਰਸ਼ਨ ਕਰਕੇ ਘੱਟ ਗਿਣਤੀ ਵਾਲੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮੁਸਲਿਮ ਭਾਈਚਾਰੇ ਦੇ ਵੱਲੋਂ ਬੀਤੇ ਦਿਨ ਇਕੱਠੇ ਹੋ ਕੇ Gurdwara Nankana Sahib ਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਗਿਆ। ਮੁਸਲਿਮ ਭਾਈਚਾਰੇ ਨੇ ਧਰਨਾ ਦਿੰਦੇ ਹੋਏ ਕਿਹਾ ਕਿ ਉਹ ਸਿੱਖਾਂ ਨੂੰ ਪਾਕਸਿਤਾਨ ਦੇ ਵਿੱਚ ਨਹੀਂ ਰਹਿਣ ਦੇਣਗੇ ਅਤੇ ਨਨਕਾਣਾ ਸਾਹਿਬ ਦਾ ਨਾਂ ਵੀ ਬਦਲ ਦੇਣਗੇ।

ਇਹ ਵੀ ਪੜ੍ਹੋ: ਇਮਰਾਨ ਖਾਨ ਨੇ ਸਿੱਖਾਂ ਨੂੰ ਦਿੱਤਾ ਵੱਡਾ ਤੋਹਫ਼ਾ

ਮਿਲੀ ਜਾਣਕਾਰੀ ਦੇ ਅਨੁਸਾਰ ਸਿੱਖ ਕੁੜੀ ਦਾ ਜਬਰਦਸਤੀ ਧਰਮ ਪਰਿਵਰਤਨ ਕਰਾਉਣ ਨੂੰ ਲੈ ਕੇ ਇੱਕ ਮੁਸਲਮਾਨ ਵਿਅਕਤੀ ਹਸਨ ਨੂੰ ਗ੍ਰਿਫਤਾਰ ਕੀਤਾਗਿਆ। ਜਿਸ ਤੋਂ ਬਾਅਦ ਉਸ ਵਿਅਕਤੀ ਦੇ ਰੋਸਤੇਦਾਰਾਂ ਨੇ ਉਸਦੀ ਹੋਈ ਗਿਰਫਤਾਰੀ ਨੂੰ ਲੈ ਕੇ Gurdwara Nankana Sahib ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਹਸਨ ਨਾਂ ਦੇ ਵਿਅਕਤੀ ਤੇ 18 ਸਾਲਾਂ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਕਰਨ ਦਾ ਦੋਸ਼ ਹੈ। ਉਸ ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਸਿੱਖ ਲੜਕੀ ਨੂੰ ਜਬਰਦਸਤੀ ਮੁਸਲਮਾਨ ਬਣਾਇਆ ਅਤੇ ਉਸ ਤੋਂ ਬਾਅਦ ਉਸਦਾ ਵਿਆਹ ਕਰ ਦਿੱਤਾ। ਜਿਸ ਕਰਕੇ ਸਿੱਖ ਜਥੇਬੰਦੀਆਂ ਨੇ Gurdwara Nankana Sahib Police ਤੇ ਦਬਾਅ ਪਾ ਕੇ ਇਸ ਨੂੰ ਗਿਰਫ਼ਤਾਰ ਕਰਵਾ ਦਿੱਤਾ ਸੀ।

muslim-attack-on-gurdwara-nankana-sahib-pakistan

ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਉਸ ਦੇ ਰਿਸ਼ਤੇਦਾਰਾਂ ਨੇ ਬੀਤੇ ਦਿਨ Gurdwara Nankana Sahib ਦੇ ਬਾਹਰ ਧਰਨਾ ਲਾਇਆ ਅਤੇ ਪੱਥਰਾਂ ਦੇ ਨਾਲ Gurdwara Nankana Sahib ਤੇ ਹਮਲਾ ਕੀਤਾ। ਇਸ ਨੂੰ ਦੇਖਦੇ ਹੋਏ ਉਣਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਦੁਆਰਾ ਸਾਹਿਬ ਅੰਦਰ ਫਸੇ ਸਿੱਖ ਸਰਧਾਲੂਆਂ ਨੂੰ ਭਰ ਕਢਵਾਉਣ ਅਤੇ ਇਸ ਇਤਿਹਾਸਿਕ ਗੁਰਦੁਆਰੇ ਨੂੰ ਕੋਈ ਵੀ ਆਂਚ ਨਾ ਆਉਣ ਦੇਣ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook  ਤੇ LIKE ਅਤੇ Twitter ਤੇ FOLLOW ਕਰੋ