Canada Murder News: ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦਾ ਕੀਤਾ ਕਤਲ

murder-of-a-punjabi-young-in-brampton-canada

Canada Murder News: ਬਟਾਲਾ ਨਿਵਾਸੀ ਪੰਜਾਬੀ ਨੌਜਵਾਨ ਦਾ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਬਦਮਾਸ਼ਾਂ ਨੇ ਕਤਲ ਕਰ ਦਿੱਤਾ। ਇਸ ਸਬੰਧ ਵਿਚ ਗੁਰਮੀਤ ਸਿੰਘ ਨਿਵਾਸੀ ਬਟਾਲਾ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾ ਕੰਵਲਜੀਤ ਸਿੰਘ ਪਟਵਾਰੀ, ਨਿਵਾਸੀ ਗ੍ਰੇਟਰ ਕੈਲਾਸ਼ ਕਾਲੋਨੀ ਦਾ ਬੇਟਾ ਸੁਰਜਦੀਪ ਸਿੰਘ 3 ਸਾਲ ਪਹਿਲਾਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ 4 ਸਾਲ ਦੇ ਸਟੱਡੀ ਵੀਜ਼ਾ ‘ਤੇ ਗਿਆ ਸੀ।

ਇਹ ਵੀ ਪੜ੍ਹੋ: NRI Deported News: ਭਾਰਤ ਤੋਂ 40 ਲੱਖ ਲਗਾ ਕੇ ਵਿਦੇਸ਼ ਗਏ 123 ਮੁੰਡੇ-ਕੁੜੀਆਂ ਨੂੰ ਅਮਰੀਕਾ ਨੇ ਕੀਤਾ ਡਿਪੋਰਟ

ਉਹ ਸਵੇਰੇ ਕੈਨੇਡਾ ਦੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਜਾ ਰਿਹਾ ਸੀ ਕਿ ਰਸਤੇ ਵਿਚ ਹਥਿਆਰਬੰਦ ਬਦਮਾਸ਼ਾਂ ਨੇ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਉਸ ਦਾ ਪਰਸ ਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਬਾਰੇ ਉਨ੍ਹਾਂ ਨੂੰ ਅੱਜ ਸਵੇਰੇ 5 ਵਜੇ ਫੋਨ ‘ਤੇ ਸੂਚਨਾ ਮਿਲੀ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ