International News: ਕੋਲੰਬੀਆ ਵਿੱਚ ਹੋਇਆ ਹੈਲੀਕਾਪਟਰ ਗ੍ਰਸਤ, 9 ਫੌਜੀਆਂ ਦੀ ਹੋਈ ਮੌਤ

military-helicopter-crashes-in-colombia
International News:  ਕੋਲੰਬੀਆ ਵਿਚ ਇਕ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 9 ਫੌਜੀ ਮਾਰੇ ਗਏ ਅਤੇ ਛੇ ਹੋਰ ਜ਼ਖਮੀ ਹੋ ਗਏ। ਕੋਲੰਬੀਆ ਦੀ ਫੌਜ ਨੇ ਇਹ ਜਾਣਕਾਰੀ ਦਿੱਤੀ। ਫੌਜ ਅਨੁਸਾਰ ਹਾਦਸੇ ਦੇ ਦੋ ਪੀੜਤ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਹਾਦਸਾਗ੍ਰਸਤ ਹੋਏ ਹੈਲੀਕਾਪਟਰ UH-60 ਬਲੈਕ ਹੌਕ ਦਾ ਮਲਬਾ ਦੱਖਣ-ਪੂਰਬੀ ਕੋਲੰਬੀਆ ਦੀ ਇਨਿਰੀਡਾ ਨਦੀ ਦੇ ਕਿਨਾਰੇ ਤੋਂ ਮਿਲਿਆ। ਫੌਜ ਨੇ ਕਿਹਾ ਕਿ ਕਰੈਸ਼ ਹੋਏ ਹੈਲੀਕਾਪਟਰ ਵਿਚ ਫੌਜ ਦੇ 17 ਮੈਂਬਰ ਸਵਾਰ ਸਨ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਕ ਵਿਸ਼ੇਸ਼ ਰਾਹਤ ਟੀਮ ਲਾਪਤਾ ਲੋਕਾਂ ਦੀ ਭਾਲ ਕਰ ਰਹੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ