ਅਮਰੀਕਾ ਵਿੱਚ TIK TOK ਬੈਨ ਕਰਨ ਨੂੰ ਲੈਕੇ ਆਈ ਵੱਡੀ ਖਬਰ, ਜਰੂਰ ਪੜ੍ਹੋ

Latest Updates on TIKTOK Ban in America

ਚੀਨੀ ਐਪ ਟਿਕਟੋਕ ਤੇ ਪਹਿਲਾਂ ਭਾਰਤ ਵੀ ਪਾਬੰਦੀ ਲਾ ਚੁੱਕਾ ਹੈ ਅਤੇ ਇਸ ਤੋਂ ਬਾਦ ਅਮਰੀਕਾ ਨੇਂ ਵੀ ਇਸ ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਪਰ ਅਮਰੀਕਾ ਦੀ ਇੱਕ ਅਦਾਲਤ ਨੇ ਬੈਨ ਦੇ ਫੈਸਲੇ ‘ਤੇ ਰੋਕ ਲਾ ਦਿੱਤੀ ਹੈ। ਅਮਰੀਕਾ ਨੇ ਡੇਟਾ ਸੁਰੱਖਿਆ ਬਾਰੇ ਚਿੰਤਾ ਜ਼ਾਹਰ ਕਰਦਿਆਂ, ਬਹੁਤ ਸਾਰੇ ਐਪਸ ‘ਤੇ ਪਾਬੰਦੀ ਲਾਉਣ ਬਾਰੇ ਵਿਚਾਰ ਕੀਤਾ ਸੀ। ਪਰ ਅਮਰੀਕਾ ਦੀਆਂ ਬਹੁੱਤ ਕੰਪਨੀਆਂ ਟਿਕਟੌਕ ਖਰੀਦਣ ਵੱਲ ਵਧ ਗਈਆਂ ਸੀ,ਜਿਸ ਨੂੰ ਅਮਰੀਕਾ ਸਰਕਾਰ ਵਲੋਂ ਮਨਜ਼ੂਰੀ ਦਿੱਤੀ ਗਈ ਸੀ।

ਟਰੰਪ ਦੇ ਐਲਾਨ ਤੋਂ ਬਾਦ ਅੱਜ ਟਿਕਟੋਕ ਨੂੰ ਰੋਕਣਾ ਸੀ ਪਰ ਅਦਾਲਤ ਨੇ ਇਹ ਫੈਸਲਾ ਕੀਤਾ ਕੀ ਟਿਕਟੌਕ ਨੂੰ ਯੂਐਸ ਵਿੱਚ ਡਾਊਨਲੋਡ ਕਰਨਾ ਜਾਰੀ ਰੱਖਿਆ ਜਾਵੇਗਾ। ਰਾਸ਼ਟਰਪਤੀ ਟਰੰਪ ਦੇ ਆਦੇਸ਼ ਤੋਂ ਬਾਦ ਕੰਪਨੀ ਨੇ ਅਦਾਲਤ ਦਾ ਰੁੱਖ ਕੀਤਾ ਸੀ। ਇਕ ਫੈਡਰਲ ਅਦਾਲਤ ਨੇ ਐਤਵਾਰ ਨੂੰ ਪਾਬੰਦੀ ਦੇ ਹੁਕਮ ‘ਤੇ ਰੋਕ ਲਗਾ ਦਿੱਤੀ। ਫੈਡਰਲ ਕੋਰਟ ਦੇ ਜੱਜ ਨੇ ਕਿਹਾ ਕਿ ਜਦੋਂ ਖਰੀਦਦਾਰੀ ਦੀ ਗੱਲ ਚੱਲ ਰਹੀ ਹੈ, ਤਾਂ ਤੁਸੀਂ ਉਸ ਐਪ ਨੂੰ ਕਿਵੇਂ ਰੋਕ ਸਕਦੇ ਹੋ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ