3000 ਫੁੱਟ ਦੀ ਉਚਾਈ ਤੇ ਕੀਤਾ ਆਪਣੀ ਮਹਿਬੂਬਾ ਨੂੰ ਪ੍ਰਪੋਜ਼

Norway

ਅਕਸਰ ਜੋੜੇ ਆਪਣੇ ਸਾਥੀ ਨੂੰ ਪ੍ਰਪੋਜ਼ ਕਰਨ ਲਈ ਅਨੇਕਾਂ ਤਰੀਕੇ ਵਰਤਦੇ ਹਨ। ਉਹ ਇਕ ਦੂਜੇ ਨੂੰ ਕਿਸੇ ਨਾ ਕਿਸੇ ਵੱਖਰੇ ਅੰਦਾਜ਼ ਵਿੱਚ ਪ੍ਰਪੋਜ਼ ਕਰਦੇ ਹਨ। ਇਸੇ ਤਰਾਂ ਦਾ ਇਕ ਵੱਖਰਾ ਸਿਲਸਲਾ ਆਇਆ ਹੈ ਜਿਸ ਵਿੱਚ ਇਕ ਪ੍ਰੇਮੀ ਜੋੜਾ 3000 ਫੁੱਟ ਦੀ ਉਚਾਈ ਤੇ ਪਹਾੜਾਂ ਤੇ ਜਾ ਕੇ ਇੱਕ ਦੂਜੇ ਨੂੰ ਪ੍ਰਪੋਜ਼ ਕਰਦੇ ਹਨ।

ਇਸ ਪ੍ਰੇਮੀ ਜੋੜੇ ਵਿਚ ਮੁੰਡੇ ਦਾ ਨਾਂ ਕ੍ਰਿਸਟੀਅਨ ਰਿਚਡਰਸ ਅਤੇ ਉਸਦੀ ਪ੍ਰੇਮਿਕਾ ਦਾ ਨਾਮ ਬੇਕਸ ਮੋਰਲੇ ਹੈ। ਇਸ ਜੋੜੇ ਨੇ ਨਾਰਵੇ ਦੇ ਕੇਜਰਾਗਬੋਲਟੇਨ ਸਥਾਨ ਤੇ ਪਰਪੋਜ਼ ਕੀਤਾ ਹੈ। ਦੇਖਿਆ ਜਾਵੇ ਤਾਂ ਨਾਰਵੇ ਦਾ ਇਹ ਸਥਾਨ ਬੇਸ ਜੰਪਗਿ ਲਈ ਪ੍ਰਸਿੱਧ ਹੈ। ਕ੍ਰਿਸਟੀਅਨ ਰਿਚਡਰਸ ਅਤੇ ਉਸਦੀ ਪ੍ਰੇਮਿਕਾ ਬੇਕਸ ਮੋਰਲੇ ਨਾਰਵੇ ਨੇ ਇਹਨਾਂ ਚਟਾਨਾਂ ਉੱਪਰ ਖੜ ਕੇ ਇੱਕ ਦੂਜੇ ਨੂੰ ਪ੍ਰਪੋਜ਼ ਕੀਤਾ।

ਕ੍ਰਿਸਟੀਅਨ ਰਿਚਡਰਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਇਥੇ ਆਉਣ ਲੱਗੇ ਘਬਰਾ ਜਾਂਦੇ ਹਨ। ਪਰ ਬੇਕਸ ਮੋਰਲੇ ਨੇ ਇੰਨੀ ਉੱਪਰ ਜਾਣ ਤੋਂ ਮਨਾ ਨਹੀਂ ਕੀਤਾ, ਇਸ ਕਰਕੇ ਮੈਨੂੰ ਇੰਨੀ ਪ੍ਰੇਸ਼ਾਨੀ ਨਹੀਂ ਹੋਈ। ਕ੍ਰਿਸਟੀਅਨ ਰਿਚਡਰਸ ਦਾ ਕਹਿਣਾ ਹੈ ਕਿ ਮੈਨੂੰ ਡਰ ਸਿਰਫ਼ ਇਸ ਗੱਲ ਦਾ ਸੀ ਵੀ ਕਿਤੇ ਮੁੰਦਰੀ ਨਾ ਹੇਠਾਂ ਡਿੱਗ ਜਾਵੇ ਕਿਉਂਕਿ ਮੁੰਦਰੀ ਇੰਨੀ ਉਚਾਈ ਤੇ ਵਾਪਿਸ ਲੈ ਕੇ ਆਉਣੀ ਸੰਭਵ ਨਹੀਂ ਸੀ। ਇਸ ਜੋੜੇ ਨੇ ਹਿੰਮਤ ਜਤਾਈ ਅਤੇ ਇੰਨੀ ਜਿਆਦਾ ਉਚਾਈ ਤੇ ਜਾ ਕੇ ਇਕ ਦੂਜੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ।