China Latest News: ਚੀਨ ਦੇ ਗੁਈਝੋਊ ਇਲਾਕੇ ਵਿੱਚ ਭਾਰੀ ਮੀਂਹ, ਬਣੀ ਹੜ੍ਹ ਦੀ ਸਥਿਤੀ

heavy-rain-in-china

China Latest News: ਦੱਖਣੀ-ਪੱਛਮੀ ਚੀਨ ਦੇ ਗੁਈਝੋਊ ਸੂਬੇ ਵਿਚ ਭਾਰੀ ਮੀਂਹ ਜਾਰੀ ਹੈ। ਇੱਥੇ ਭਾਰੀ ਮੀਂਹ ਕਾਰਨ ਆਏ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਅਤੇ ਸੜਕਾਂ ਟੁੱਟ ਚੁੱਕੀਆਂ ਹਨ। ਤੇਜ਼ ਮੀਂਹ ਜਾਰੀ ਰਹਿਣ ਕਾਰਨ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕ ਉੱਤਰ ਤੋਂ ਗੁਈਝੋਊ ਦੇ ਦੱਖਣ ਵਿਚ ਚਲੇ ਗਏ ਹਨ। ਕੁਝ ਸੜਕਾਂ ਨੁਕਸਾਨੀਆਂ ਗਈਆਂ ਹਨ। ਕਿਆਨਡੋਂਗਨਨ ਮਿਆਓ ਤੇ ਡੋਂਗ ਆਟੋਮੋਨਜ਼ ਸੂਬੇ ਅਤੇ ਕਿਆਨਨਾਨ ਬੁਈ ਤੇ ਮਿਆਓ ਆਟੋਮੋਨਜ਼ ਸੂਬੇ ਦੇ ਪਿੰਡ ਹੜ੍ਹ ਨਾਲ ਘਿਰ ਗਏ ਹਨ।

heavy-rain-in-china

ਸੂਬਾਈ ਮੌਸਮ ਵਿਗਿਆਨ ਬਿਊਰੋ ਨੇ ਮੰਗਲਵਾਰ ਨੂੰ ਮੀਂਹ ਦੇ ਕਰਨ ਆਪਣੀ ਐਮਰਜੈਂਸੀ ਪ੍ਰਤੀਕਿਰਿਆ ਨੂੰ ਦੂਜੇ ਪੱਧਰ ਤੱਕ ਅੱਪਗ੍ਰੇਡ ਕੀਤਾ। ਹੁਈਸ਼ੁਈ ਕਾਊਂਟੀ ਵਿਚ ਮੀਂਹ ਨਾਲ 22 ਪਿੰਡਾਂ ਵਿਚ 39,600 ਲੋਕ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ 1,323 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਟੋਂਗਜੀ ਕਾਊਂਟੀ ਦੇ ਪਹਾੜੀ ਖੇਤਰ ਵਿਚ ਸੋਮਵਾਰ ਨੂੰ ਪਏ ਮੀਂਹ ਨਾਲ ਹੜ੍ਹ ਦੇ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਿਸ ਵਿਚ 10,000 ਤੋਂ ਵਧੇਰੇ ਲ਼ੋਕ ਬਚਾਏ ਵੀ ਗਏ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ