BushFires in Australia: Australia ਦੇ New South Wales ਨੂੰ ਜੰਗਲੀ ਅੱਗ ਤੋਂ ਮਿਲੀ ਭਾਰੀ ਰਾਹਤ

great-relief-from-bushfires-to-new-south-wales-australia

BushFires in Australia: Australia ਦੇ ਸੂਬੇ New South Wales ‘ਚ 2019 ਦੇ ਸਤੰਬਰ ਮਹੀਨੇ ਤੋਂ ਜੰਗਲੀ ਅੱਗ ਲੱਗੀ ਹੋਈ ਸੀ, ਜਿਸ ‘ਤੇ ਹੁਣ ਪੂਰੀ ਤਰ੍ਹਾਂ ਕਾਬੂ ਪਾਉਣ ਵਿੱਚ ਸਫ਼ਲਤਾ ਮਿਲ ਚੁੱਕੀ ਹੈ। ਵੀਰਵਾਰ ਨੂੰ New South Wales ਦੇ ਫਾਇਰ ਫਾਈਟਰਜ਼ ਡਾਕਹਿਨਾ ਹੈ ਕਿ ਮਹੀਨਿਆਂ ਤੋਂ ਲੱਗੀ ਜੰਗਲੀ ਅੱਗ ਨਾਲ ਜੂਝ ਰਹੇ ਸੂਬੇ ਨੂੰ ਇਸ ਤੋਂ ਰਾਹਤ ਮਿਲ ਗਈ ਹੈ।

great-relief-from-bushfires-to-new-south-wales-australia

ਮਿਲੀ ਜਾਣਕਾਰੀ ਦੇ ਅਨੁਸਾਰ ਰੂਰਲ ਫਾਇਰ ਸਰਵਿਸ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੰਗਲੀ ਅੱਗ ਦੇ ਉੱਪਰ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਦੇਸ਼ ਦੇ 10 ਮਿਲੀਅਨ ਹੈਕਟੇਅਰ ‘ਚ ਫੈਲੀ ਅੱਗ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਕਾਰਨ 33 ਲੋਕਾਂ ਅਤੇ ਵੱਡੀ ਗਿਣਤੀ ‘ਚ ਜਾਨਵਰਾਂ ਦੀ ਮੌਤ ਹੋ ਗਈ ਹੈ। 2500 ਤੋਂ ਵਧੇਰੇ ਘਰ ਵੀ ਸੜ ਕੇ ਸਵਾਹ ਹੋ ਗਏ ਸਨ।

ਇਹ ਵੀ ਪੜੋ: Corona Virus News: Corona Virus ਨੇ ਮਚਾਈ ਤਬਾਹੀ, ਇਕ ਦਿਨ ਵਿੱਚ 242 ਮੌਤਾਂ

ਇਹ ਖ਼ਬਰ ਵੀ ਸਾਹਮਣੇ ਆਈ ਹੈ ਕਿ ਸਭ ਤੋਂ ਵੱਧ ਨੁਕਸਾਨ ਸਿਡਨੀ ਸ਼ਹਿਰ ਵਿੱਚ ਹੋਇਆ। ਸੋਕੇ ਕਾਰਨ ਇਸ ਖੇਤਰ ‘ਚ ਜੰਗਲੀ ਦਰੱਖਤ ਤੇ ਝਾੜੀਆਂ ਸੁੱਕ ਗਈਆਂ ਸਨ, ਜੋ ਤੇਜ਼ੀ ਨਾਲ ਅੱਗ ਫੜਦੀਆਂ ਗਈਆਂ। ਰਿਕਾਰਡ ਤੋੜ ਮੀਂਹ ਪੈਣ ਕਾਰਨ ਆਏ ਹੜ੍ਹ ਨੇ ਅੱਗ ਬੁਝਾਉਣ ‘ਚ ਕਾਫੀ ਮਦਦ ਮਿਲੀ। ਹਾਲਾਂਕਿ ਰਾਜਧਾਨੀ ਕੈਨਬਰਾ ‘ਚ ਲੱਗੀ ਅੱਗ ਨੂੰ ਬੁਝਾਉਣ ਲਈ ਅਜੇ ਵੀ ਫਾਇਰ ਫਾਈਟਰਜ਼ ਲੱਗੇ ਹੋਏ ਹਨ ਪਰ ਇਹ ਬਹੁਤੀ ਭਿਆਨਕ ਅੱਗ ਨਹੀਂ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ