Israel Rape Protest News: ਇਜ਼ਰਾਈਲ ਦੇ ਵਿੱਚ ਕੁੜੀ ਨਾਲ 30 ਲੋਕਾਂ ਵਲੋਂ ਸਮੂਹਿਕ ਜ਼ਬਰ-ਜਨਾਹ ਕਰਨ ਤੇ ਲੜਕੀਆਂ ਨੇ ਨਿਊਡ ਹੋ ਕੇ ਕੀਤਾ ਰੋਸ ਪ੍ਰਦਰਸ਼ਨ

girls-protest-naked-in-israel-after-30-people-gang-raped-a-girl

Israel Rape Protest News: ਦੁਨੀਆਂ ਦੇ ਵਿੱਚ ਜ਼ਬਰ-ਜਨਾਹ ਕਰਨ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਨੇ, ਬੀਤੇ ਦਿਨ ਇਜ਼ਰਾਈਲ ਵਿੱਚ ਇਕ ਕੁੜੀ ਨਾਲ 30 ਲੋਕਾਂ ਨੇ ਕਤਾਰ ਬਣਾ ਕੇ ਬਲਾਤਕਾਰ ਕੀਤਾ, ਜਿਸ ਨੂੰ ਲੈ ਕੇ ਅੱਜ ਇਜ਼ਰਾਈਲ ਦੀਆਂ ਕੁੜੀਆਂ ਦੇ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਜ਼ਰਾਇਲ ‘ਚ 16 ਸਾਲ ਦੀ ਕੁੜੀ ਨਾਲ 30 ਲੋਕਾਂ ਵੱਲੋਂ ਜਬਰ-ਜ਼ਿਨਾਹ ਕਰਨ ਦੀ ਘਟਨਾ ਤੋਂ ਬਾਅਦ ਪੂਰਾ ਇਜ਼ਰਾਇਲ ਸਦਮੇ ਵਿਚ ਹੈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਸੈਸ਼ਨ ਬੁਲਾਉਣ ਤੋਂ ਪਹਿਲਾਂ ਮੰਤਰੀਆਂ ਤੇ ਵਿਧਾਇਕਾਂ ਲਈ ਜਾਰੀ ਨਵੇਂ ਫਰਮਾਨ

ਇਜ਼ਰਾਈਲ ਦੇ ਕਈ ਸ਼ਹਿਰਾਂ ਦੇ ਲੋਕ ਉਹਨਾਂ 30 ਦੋਸ਼ੀਆਂ ਖ਼ਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਸੜਕਾਂ ‘ਤੇ ਉਤਰ ਆਏ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਹਨ। ਕੁੱਝ ਔਰਤਾਂ ਨੇ ਤਾਂ ਨਿਊਡ ਹੋ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਮਿਲੀ ਜਾਣਕਰੀ ਦੇ ਅਨੁਸਾਰ ਇਜ਼ਰਾਈਲ ਪੁਲਿਸ ਨੇ ਹੁਣ ਤੱਕ ਸਿਰਫ਼ 2 ਦੋਸ਼ੀਆਂ ਨੂੰ ਗਿਰਫ਼ਤਾਰ ਕਰ ਸਕੀ ਹੈ।

ਇਹ ਵੀ ਪੜ੍ਹੋ: SSR Death Case : ਸੁਸ਼ਾਂਤ ਸਿੰਘ ਮਾਮਲੇ ਦੀ ਜਾਂਚ ਲਈ ਨਿਯੁਕਤ ਕੀਤੀ CBI ਟੀਮ ਪਹੁੰਚੀ ਮੁੰਬਈ, ਦੇਖੋ ਵੀਡੀਓ

ਇਜ਼ਰਾਇਲ ਦੇ ਇਲਟ ਸ਼ਹਿਰ ਵਿਚ 16 ਸਾਲਾ ਕੁੜੀ ਨਾਲ ਹੋਟਲ ਵਿਚ 30 ਲੋਕਾਂ ਵੱਲੋਂ ਲਾਈਨ ਲਗਾ ਕੇ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਇਹੀ ਨਹੀਂ ਹੈਵਾਨਾਂ ਨੇ ਕੁੜੀ ਦੀ ਇਤਰਾਜ਼ਯੋਗ ਵੀਡੀਓ ਵੀ ਬਣਾ ਲਈ। ਉਥੇ ਹੀ ਇਸ ਘਟਨਾ ਤੋਂ ਦੁਖੀ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਇਸ ਘਟਨਾ ਨੂੰ ਮਨੁੱਖਤਾ ਖ਼ਿਲਾਫ ਅਪਰਾਧ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਕਿਹਾ ਕਿ ਜੋ ਲੋਕ ਇਸ ਦੇ ਲਈ ਜ਼ਿੰਮੇਦਾਰ ਹਨ ਉਨ੍ਹਾਂ ਖ਼ਿਲਾਫ ਸਖ਼‍ਤ ਕਾਰਵਾਈ ਹੋਣੀ ਚਾਹੀਦੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ