Corona in China: ਚੀਨ ਦੇ ਬੀਜਿੰਗ ਵਿੱਚ Corona ਨੇ ਫੜ੍ਹੀ ਰਫਤਾਰ, ਫ਼ੂਡ ਡਿਲਿਵਰੀ ਸ਼ਖਸ ਨਿੱਕਲਿਆ Corona Positive

food-delivery-person-corona-positive-in-beijing

Corona in China: ਚੀਨ ਵਿਚ ਇਕ ਵਾਰ ਫਿਰ ਕੋਰੋਨਾਵਾਇਰਸ ਨੇ ਮੁੜ ਦਸਤਕ ਦਿੱਤੀ ਹੈ। ਰਾਜਧਾਨੀ ਬੀਜਿੰਗ ਵਿਚ ਪਿਛਲੇ ਕੁਝ ਦਿਨਾਂ ਵਿਚ ਕੋਰੋਨਾਵਾਇਰਸ ਦੇ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ। ਮੰਨਿਆ ਜਾ ਰਿਹਾ ਹੈ ਕਿ ਇਕ ਮਸ਼ਹੂਰ ਫੂਡ ਪਲੇਟਫਾਰਮ ਦੇ ਡਿਲੀਵਰੀ ਕਰਨ ਵਾਲੇ ਸ਼ਖਸ ਨੇ ਕਈ ਲੋਕਾਂ ਨੂੰ ਕੋਰੋਨਾ ਰੋਗੀ ਬਣਾ ਦਿੱਤਾ। ਫੂਡ ਡਿਲੀਵਰੀ ਇੰਡਸਟਰੀ ਵਿਚ ਕੋਰੋਨਾਵਾਇਰਸ ਦਾ ਇਹ ਪਹਿਲਾ ਮਾਮਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਹਫਤਿਆਂ ਵਿਚ ਸ਼ਖਸ ਨੇ ਰੋਜ਼ਾਨਾ ਔਸਤਨ 50 ਆਰਡਰ ਡਿਲੀਵਰ ਕੀਤੇ ਸਨ।

ਇਹ ਵੀ ਪੜ੍ਹੋ: Corona in Maxico: ਮੈਕਸੀਕੋ ਵਿੱਚ Corona ਦਾ ਕਹਿਰ, ਇਕੱਠੇ ਪੈਦਾ ਹੋਏ 3 ਬੱਚੇ ਨਿੱਕਲੇ Corona Positive

ਇੱਥੇ ਦੱਸ ਦਈਏ ਕਿ ਚੀਨ ਦੇ ਸਿਹਤ ਵਿਭਾਗ ਨੂੰ ਮੰਗਲਵਾਰ ਨੂੰ 29 ਨਵੇਂ ਮਾਮਲੇ ਮਿਲੇ, ਜਿਹਨਾਂ ਵਿਚੋਂ 13 ਮਾਮਲੇ ਬੀਜਿੰਗ ਵਿਚ ਪਾਏ ਗਏ ਸਨ। ਇਸ ਦੇ ਇਲਾਵਾ 249 ਕੋਰੋਨਾ ਪੀੜਤਾਂ ਦਾ ਇਲਾਜ ਜਾਰੀ ਹੈ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਮੁਤਾਬਕ 29 ਨਵੇਂ ਮਾਮਲਿਆਂ ਵਿਚੋਂ 7 ਬਿਨਾਂ ਲੱਛਣ ਵਾਲੇ ਹਨ। ਉੱਥੇ ਸੋਮਵਾਰ ਤੱਕ 99 ਬਿਨਾਂ ਲੱਛਣ ਵਾਲੇ ਮਰੀਜ਼ਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। 11 ਜੂਨ ਤੋਂ ਲੈਕੇ 22 ਜੂਨ ਤੱਕ ਬੀਜਿੰਗ ਵਿਚ ਕੋਰੋਨਾਵਾਇਰਸ ਦੇ 249 ਮਾਮਲੇ ਸਾਹਮਣੇ ਆਏ। ਸਾਰਿਆਂ ਦਾ ਹਸਪਤਾਲ ਵਿਚ ਇਲਾਜ ਜਾਰੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ