ਟੈਰਿਫ ਦੇ ਮੁੱਦੇ ਨੂੰ ਲੈ ਕੇ ਇਕ ਵਾਰ ਟਰੰਪ ਨੇ ਜਤਾਈ ਮੋਦੀ ਨਾਲ ਨਾਰਾਜ਼ਗੀ

Modi And Trump

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਵਿੱਚ ਅਮਰੀਕੀ ਉਤਪਾਦਾਂ ‘ਤੇ ਲੱਗਣ ਵਾਲੇ ਟੈਰਿਫ ਦੇ ਮੁੱਦੇ ‘ਤੇ ਖੁੱਲ੍ਹ ਕੇ ਮੋਦੀ ਸਰਕਾਰ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਟੈਰਿਫ ਵਿੱਚ ਹੋ ਰਿਹਾ ਵਾਧਾ ਸਵੀਕਾਰ ਨਹੀਂ। ਉਹਨਾਂ ਨੇ ਟਵੀਟ ਕਰਕੇ ਵੀ ਕਿਹਾ ਹੈ ਕਿ ਭਾਰਤ ਦਿਨੋਂ-ਦਿਨ ਅਮਰੀਕੀ ਉਤਪਾਦਾਂ ‘ਤੇ ਟੈਰਿਫ ਵਿੱਚ ਵਾਧਾ ਕਰ ਰਿਹਾ ਹੈ। ਇਸ ਨੂੰ ਅਮਰੀਕਾ ਵੱਲੋਂ ਲੰਮੇ ਸਮੇਂ ਤਕ ਸਵੀਕਾਰ ਨਹੀਂ ਕੀਤਾ ਜਾਏਗਾ।

ਇਹ ਪਹਿਲੀ ਵਾਰ ਨਹੀਂ ਜਦੋਂ ਟਰੰਪ ਨੇ ਮੋਦੀ ਸਰਕਾਰ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪਿਛਲੇ ਮਹੀਨੇ ਦੇ ਆਖ਼ੀਰ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਤੋਂ ਠੀਕ ਪਹਿਲਾਂ ਡੌਨਲਡ ਟਰੰਪ ਨੇ ਕਿਹਾ ਸੀ ਕਿ ਉਹ ਟੈਰਿਫ ਦੇ ਮੁੱਦੇ ਉੱਪਰ ਪੀਐਮ ਮੋਦੀ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ।

ਟੈਰਿਫ ਵਿੱਚ ਦਿਨੋਂ-ਦਿਨ ਹੋ ਰਹੇ ਵਾਧੇ ਕਰਕੇ ਅਮਰੀਕਾ ਤੇ ਭਾਰਤ ਵਿਚਾਲੇ ਵਪਾਰ ਨੂੰ ਲੈ ਕੇ ਤਣਾਓ ਵਰਗੀ ਸਥਿਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਿਛਲੇ ਦਿਨੀਂ ਭਾਰਤ ਨੂੰ ਜੀਐਸਪੀ ਤੋਂ ਹਟਾ ਦਿੱਤਾ ਸੀ। ਇਸ ਦੇ ਬਾਅਦ ਭਾਰਤ ਨੇ ਵੀ ਪਿਛਲੇ ਮਹੀਨੇ ਅਮਰੀਕਾ ਤੋਂ ਵਰਾਮਦ ਹੋਣ ਵਾਲੇ ਅਖਰੋਟ ਤੇ ਸੇਬ ਸਮੇਤ ਵੱਖ-ਵੱਖ ਵਸਤੂਆਂ ‘ਤੇ ਵਰਾਮਦ ਕਰ ਵੀ ਵਧਾ ਦਿੱਤਾ ਸੀ।