Corona in China: Corona ਨੂੰ ਦੇਖਦੇ ਹੋਏ ਚੀਨ ਦੇ ਬੀਜਿੰਗ ਵਿੱਚ ਨਵੇਂ ਨਿਯਮ ਲਾਗੂ, ਖੰਘਣ ਅਤੇ ਛਿੱਕਣ ਤੇ ਵੀ ਮਿਲੇਗੀ ਸਜ਼ਾ

coughing-and-sneezing-will-also-be-punished-in-beijing

Corona in China: ਚੀਨ Coronavirus ਨੂੰ ਫੈਲਣ ਤੋਂ ਰੋਕਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾ ਰਿਹਾ ਹੈ। ਹੁਣ ਚੀਨ ਨੇ ਨਵਾਂ ਨਿਯਮ ਬਣਾਇਆ ਹੈ,ਜਿਸ ਤਹਿਤ ਲੋਕਾਂ ਨੂੰ ਗਲਤ ਢੰਗ ਨਾਲ ਛਿੱਕਣ ਅਤੇ ਖੰਘਣ ਦੀ ਸਜ਼ਾ ਭੁਗਤਣੀ ਪਵੇਗੀ। ਸਜ਼ਾ ਦੇ ਤੌਰ ‘ਤੇ ਵੱਖ-ਵੱਖ ਸ਼੍ਰੇਣੀਆਂ ਦੇ ਜੁਰਮਾਨੇ ਲਗਾਏ ਜਾ ਸਕਦੇ ਹਨ। ਨਵੇਂ ਨਿਯਮਵਿਚ ਲੋਕਾਂ ਨੂੰ ਸਾਫ-ਸਫਾਈ ਦਾ ਵਧੇਰੇ ਧਿਆਨ ਰੱਖਣ ਲਈ ਕਿਹਾ ਗਿਆ ਹੈ। ਬੀਜਿੰਗ ਵਿੱਚ ਇਹ ਨਿਯਮ 1 ਜੂਨ, 2020 ਤੋਂ ਲਾਗੂ ਹੋਣ ਜਾ ਰਿਹਾ ਹੈ।

coughing-and-sneezing-will-also-be-punished-in-beijing

ਇਸ ਮੁਤਾਬਕ ਜੇ ਕੋਈ ਵਿਅਕਤੀ ਕਿਸੇ ਛੂਤ ਦੀ ਬੀਮਾਰੀ ਤੋਂ ਪੀੜਤ ਹੈ, ਤਾਂ ਉਸ ਨੂੰ ਈਮਾਨਦਾਰੀ ਨਾਲ ਇਸ ਦੀ ਜਾਣਕਾਰੀ ਹਸਪਤਾਲ ਨੂੰ ਦੇਣੀ ਪਵੇਗੀ। ਲੋੜੀਂਦਾ ਟੈਸਟ ਅਤੇ ਕੁਆਰੰਟੀਨ ਨੂੰ ਸਖਤੀ ਨਾਲ ਮੰਨਣਾ ਪਵੇਗਾ। ਜਨਤਕ ਥਾਵਾਂ ‘ਤੇ ਹਰੇਕ ਨੂੰ ਇਕ ਮੀਟਰ ਦੀ ਦੂਰੀ ‘ਤੇ ਚੱਲਣਾ ਪਵੇਗਾ। ਖਾਣਾ ਖਾਣ ਵੇਲੇ ਵੱਖਰੀਆਂ ਪਲੇਟਾਂ ਲੈਣੀਆਂ ਪੈਣਗੀਆਂ। ਪਲੇਟ ਵਿਚ ਲੋੜ ਅਨੁਸਾਰ ਭੋਜਨ ਲੈਣ ਦੀ ਹਿਦਾਇਤ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਖਾਣਾ ਲੈਂਦੇ ਸਮੇਂ ਜੂਠੀ ਪਲੇਟ, ਚੋਪਸਟਿਕ ਅਤੇ ਚਮਚ ਦੀ ਵਰਤੋਂ ਨਾ ਕਰਨ ਲਈ ਵੀ ਸਖਤਾਈ ਨਾਲ ਕਿਹਾ ਗਿਆ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ