Corona in America: ਅਮਰੀਕਾ ਵਿੱਚ Corona ਦਾ ਦਬਦਬਾ ਜਾਰੀ, 24 ਘੰਟਿਆਂ ਵਿੱਚ 2502 ਲੋਕਾਂ ਦੀ ਮੌਤ

coronavirus-outbreak-in-usa-60-thousand-deaths

Corona in America: ਅਮਰੀਕਾ ਵਿਚ Coronavirus ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿਚ, ਇੱਥੇ 2,502 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 60,876 ਹੋ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇੱਥੇ 2200 ਲੋਕਾਂ ਦੀ ਮੌਤ ਹੋਈ ਸੀ। ਅਮਰੀਕਾ ਵਿਚ Coronavirus ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 10 ਲੱਖ ਨੂੰ ਪਾਰ ਕਰਕੇ 10,38,451 ਤੱਕ ਪੁੱਜ ਗਈ ਹੈ।

ਇਹ ਵੀ ਪੜ੍ਹੋ: Donald Trump News: ਟਰੰਪ ਨੇ ਇਕ ਵਾਰ ਫਿਰ ਚੀਨ ਤੇ ਸਾਧਿਆ ਨਿਸ਼ਾਨਾ, ਚੀਨ ਦੀ ਗਲਤੀ ਕਰਕੇ ਹੀ ਫੈਲਿਆ ਹੈ Corona

ਜਿਸ ਤਰ੍ਹਾਂ ਹਰ ਰੋਜ਼ ਅਮਰੀਕਾ ਵਿਚ ਹਜ਼ਾਰਾਂ ਲੋਕ ਮਰ ਰਹੇ ਹਨ, ਇਸ ਨਾਲ ਟਰੰਪ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਰਹੀਆਂ ਹਨ ਕਿਉਂਕਿ ਲੋਕ ਦੋਸ਼ ਲਗਾ ਰਹੇ ਹਨ ਕਿ ਟਰੰਪ ਸਰਕਾਰ ਸਹੀ ਕਦਮ ਨਹੀਂ ਚੁੱਕ ਰਹੀ। ਅਮਰੀਕਾ ਵਿਚ ਲਗਭਗ ਤਿੰਨ ਮਹੀਨਿਆਂ ਵਿਚ 60 ਹਜ਼ਾਰ ਲੋਕਾਂ ਦੀ ਮੌਤ Coronavirus ਕਾਰਨ ਹੋਈ ਹੈ। ਇਹ ਅੰਕੜਾ ਵੀਅਤਨਾਮ ਦੀ ਜੰਗ ਵਿਚ ਮਾਰੇ ਗਏ ਫੌਜੀਆਂ ਦੀ ਗਿਣਤੀ ਤੋਂ ਵੀ ਵੱਧ ਹੈ। ਤੁਹਾਨੂੰ ਦੱਸ ਦੇਈਏ ਕਿ 10 ਸਾਲਾ ਵੀਅਤਨਾਮ ਯੁੱਧ ਵਿੱਚ 58,200 ਲੋਕਾਂ ਦੀ ਮੌਤ ਹੋਈ ਸੀ, ਜਦੋਂ ਕਿ ਇੱਥੇ ਕੁੱਝ ਦਿਨਾਂ ਵਿਚ ਇੰਨਾ ਭਾਰੀ ਨੁਕਸਾਨ ਹੋ ਗਿਆ ਹੈ। ਦੱਸ ਦੇਈਏ ਕਿ ਅਮਰੀਕਾ ਵਿਚ Coronavirus ਨਾਲ ਪਹਿਲੀ ਮੌਤ 6 ਫਰਵਰੀ ਨੂੰ ਹੋਈ ਸੀ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ