Corona in Singapore: ਸਿੰਗਾਪੁਰ ਵਿੱਚ Corona ਦੇ 80 ਮਾਮਲੇ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ 600 ਤੋਂ ਪਾਰ

coronavirus-in-singapore-reports-new-cases

Corona in Singapore: ਸਿੰਗਾਪੁਰ ਵਿਚ Corona ਪੀੜਤਾਂ ਦੇ ਨਵੇਂ 80 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਕ ਤਿੰਨ ਸਾਲਾ ਭਾਰਤੀ ਬੱਚੀ ਵੀ ਦੱਸੀ ਜਾ ਰਹੀ ਹੈ। ਇਸ ਨਾਲ ਸਿੰਗਾਪੁਰ ਵਿਚ ਹੁਣ 600 ਤੋਂ ਵਧੇਰੇ Corona ਦੇ ਪੀੜਤ ਹਨ। ਸਿੰਗਾਪੁਰ ਦੇ ਸਿਹਤ ਮੰਤਰਾਲਾ ਮੁਤਾਬਕ ਨਵੇਂ ਮਾਮਲਿਆਂ ਵਿਚੋਂ 38 ਲੋਕ ਯੂਰਪ, ਉੱਤਰੀ ਅਮਰੀਕਾ ਅਤੇ ਏਸ਼ੀਆ ਦੇ ਵੱਖ-ਵੱਖ ਹਿੱਸਿਆਂ ਵਿਚੋਂ ਯਾਤਰਾ ਕਰਕੇ ਆਏ ਸਨ, ਜਦਕਿ ਬਾਕੀ ਲੋਕਾਂ ਨੂੰ ਦੇਸ਼ ਵਿਚ ਹੀ ਕੋਰੋਨਾ ਹੋਇਆ ਹੈ।

ਇਹ ਵੀ ਪੜ੍ਹੋ: Corona in Itlay: ਇਟਲੀ ਦੇ ਵਿੱਚ Corona ਦਾ ਕਹਿਰ, ਮਿਰਤਕਾਂ ਦੀ ਗਿਣਤੀ 8000 ਤੋਂ ਪਾਰ

ਸਿਹਤ ਮੰਤਰਾਲੇ ਮੁਤਾਬਕ 404 ਮਰੀਜ਼ ਹਸਪਤਾਲ ਵਿਚ ਭਰਤੀ ਹਨ, ਜਿਨ੍ਹਾਂ ਵਿਚੋਂ 17 ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਹ ਆਈ. ਸੀ. ਯੂ. ਵਾਰਡ ਵਿਚ ਭਰਤੀ ਹਨ। ਹੋਰਾਂ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਇਸ ਦੇ ਇਲਾਵਾ 106 ਲੋਕਾਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਦੇ ਦਿੱਤੀ ਹੈ। ਸਿਹਤ ਮੰਤਰਾਲਾ ਮੁਤਾਬਕ 3,216 ਲੋਕ ਡਾਕਟਰੀ ਨਿਗਰਾਨੀ ਵਿਚ ਰੱਖੇ ਗਏ ਹਨ ਜੋ Corona Virus ਦੇ ਮਰੀਜ਼ਾਂ ਦੇ ਨਜ਼ਦੀਕੀ ਸੰਪਰਕ ਵਿਚ ਆਏ ਸਨ ਅਤੇ ਇਸੇ ਤਰ੍ਹਾਂ ਦੇ 6,555 ਨੇ 14 ਦਿਨਾਂ ਦਾ ਡਾਕਟਰੀ ਨਿਗਰਾਨੀ ਵਿਚ ਰਹਿਣ ਦਾ ਨਿਯਮ ਪੂਰਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਗਣ ਕਿਮ ਯੋਂਗ ਨੇ ਬੁੱਧਵਾਰ ਨੂੰ ਸੰਸਦ ਵਿਚ ਕਿਹਾ ਸੀ ਕਿ 2 ਲੱਖ ਲੋਕ ਵਿਦੇਸ਼ ਤੋਂ ਸਿੰਗਾਪੁਰ ਵਾਪਸ ਆਏ ਹਨ, ਇਸ ਲਈ ਸਿੰਗਾਪੁਰ ਵਿਚ ਪੀੜਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ