Corona Updates: ਦੁਨੀਆਂ Corona ਦਾ ਕਹਿਰ, ਹੁਣ ਤੱਕ 34000 ਲੋਕਾਂ ਦੀ ਮੌਤ 7 ਲੱਖ ਤੋਂ ਜਿਆਦਾ ਲੋਕ ਇਨਫੈਕਟਡ

coronavirus-covid-19-world-7-lakh-infected

Corona Updates: ਜੋਹਨਸ ਹੋਪਕਿੰਨਸ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਮੁਤਾਬਕ Corona Virus ਕਾਰਨ ਵਿਸ਼ਵ ਭਰ ਵਿਚ 7,21,584 ਇਨਫੈਕਟਡ ਹਨ ਤੇ ਹੁਣ ਤਕ 33,958 ਮੌਤਾਂ ਹੋ ਚੁੱਕੀਆਂ ਹਨ। 185 ਦੇਸ਼ਾਂ ਵਿਚ ਤਬਾਹੀ ਮਚਾਉਣ ਵਾਲਾ Corona ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੇ ਸਾਰੀ ਦੁਨੀਆ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਭਾਰਤ ਵਿਚ ਵੀ ਪਿਛਲੇ 24 ਘੰਟਿਆਂ ਵਿਚ Corona ਦੇ 107 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਪੀੜਤਾਂ ਦੀ ਗਿਣਤੀ 1,024 ਹੋ ਚੁੱਕੀ ਹੈ ਜਦਕਿ 3 ਹੋਰ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ।

ਇਹ ਵੀ ਪੜ੍ਹੋ: ਚੀਨ ਦਾ ਸੱਚ ਆਇਆ ਸਾਹਮਣੇ- 3300 ਨਹੀਂ, Corona Virus ਤੋਂ ਹੋਈਆਂ 42,000 ਤੋਂ ਵੱਧ ਲੋਕਾਂ ਦੀ ਮੌਤ

ਅਮਰੀਕਾ ਵਿਚ Corona ਪੀੜਤਾਂ ਦੀ ਗਿਣਤੀ ਸਭ ਤੋਂ ਵੱਧ ਹੈ, ਇੱਥੇ 1,42,106 ਲੋਕ ਇਨਫੈਕਟਡ ਹਨ। ਇਸ ਦੇ ਨਾਲ ਹੀ ਇਟਲੀ ਵਿਚ 97,689 ਲੋਕ Corona ਦੀ ਲਪੇਟ ਵਿਚ ਹਨ ਤੇ ਇਹ ਅੰਕੜਾ ਇਕ ਲੱਖ ਤੋਂ ਪਾਰ ਜਾਣ ਵਾਲਾ ਹੈ। ਚੀਨ ਵਿਚ 82,122, ਸਪੇਨ ਵਿਚ 80,110, ਜਰਮਨੀ ਵਿਚ 62,095, ਫਰਾਂਸ ਵਿਚ 40,723, ਈਰਾਨ ਵਿਚ 38,309, ਯੂ. ਕੇ. ਵਿਚ 19,784, ਸਵਿਟਜ਼ਰਲੈਂਡ ਵਿਚ 14,829, ਆਸਟ੍ਰੇਲੀਆ ਵਿਚ 3,984 ਅਤੇ ਕੈਨੇਡਾ ਵਿਚ ਸਾਢੇ 5 ਹਜ਼ਾਰ ਲੋਕ Corona ਨਾਲ ਇਨਫੈਕਟਡ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ