Corona Updates: ਦੁਨੀਆਂ ਭਰ ਵਿੱਚ Corona ਕਾਰਨ 59000 ਮੌਤਾਂ, USA ਵਿੱਚ ਵੀ Itlay ਵਾਲਾ ਹਾਲ

corona-virus-world-wide-updates

Corona Updates: ਜੋਨਸ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ, ਵਿਸ਼ਵ ਭਰ ਵਿਚ Coronavirus ਮਰੀਜ਼ਾਂ ਦੀ ਗਿਣਤੀ 10,97,909 ਹੋ ਗਈ ਹੈ ਅਤੇ ਘੱਟੋ-ਘੱਟ 59,131 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ ਜਿੱਥੇ ਪੀੜਤਾਂ ਦੀ ਗਿਣਤੀ 2 ਲੱਖ ਤੋਂ ਪਾਰ ਹੈ, ਉੱਥੇ ਹੀ ਇਟਲੀ ਅਤੇ ਸਪੇਨ ਵਿਚ ਵੀ ਪੀੜਤਾਂ ਦੀ ਗਿਣਤੀ 1-1 ਲੱਖ ਤੋਂ ਵੱਧ ਹੋ ਚੁੱਕੀ ਹੈ। ਜਰਮਨੀ ਵਿਚ ਪੀੜਤਾਂ ਦੀ ਗਿਣਤੀ 91,159 ਹੈ, ਜਦੋਂ ਕਿ Coronavirus ਦਾ ਕੇਂਦਰ ਮੰਨੇ ਜਾਣ ਵਾਲੇ ਚੀਨ ਵਿਚ ਪੀੜਤਾਂ ਦੀ ਗਿਣਤੀ 82,511 ਹੈ।

corona-virus-world-wide-updates

ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਯੂ. ਐੱਸ. ਏ. ਵਿਚ ਹੁਣ ਤੱਕ 7,141 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਪੀੜਤਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜੋ 2,76,995 ‘ਤੇ ਪੁੱਜ ਗਈ ਹੈ। ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਸੂਬਾ ਹੈ ਅਤੇ ਇਸ ਦੀ ਨਿਊਯਾਰਕ ਸਿਟੀ ਵਿਚ ਹੁਣ ਤੱਕ 1,867 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ। ਵਾਸ਼ਿੰਗਟਨ ਵਿਚ 186 ਮੌਤਾਂ ਹੋ ਚੁੱਕੀਆਂ ਹਨ। ਵ੍ਹਾਈਟ ਹਾਊਸ ਨੂੰ ਖਜਸ਼ਾ ਹੈ ਕਿ Corona Virus ਕਾਰਨ ਅਮਰੀਕਾ ਵਿਚ 1 ਲੱਖ ਤੋਂ 2.40 ਲੱਖ ਵਿਚਕਾਰ ਮੌਤਾਂ ਹੋ ਸਕਦੀਆਂ ਹਨ।

corona-virus-world-wide-updates

ਸਪੇਨ ਵਿਚ COVID-19 ਦੇ ਮਰੀਜ਼ਾਂ ਦੀ ਗਿਣਤੀ 1,19,199 ਹੋ ਗਈ ਹੈ ਅਤੇ 11,198 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ,ਜਰਮਨੀ ਵਿਚ ਮ੍ਰਿਤਕਾਂ ਦੀ ਗਿਣਤੀ 1,275 ਲੋਕਾਂ ‘ਤੇ ਪਹੁੰਚ ਗਈ ਹੈ ਅਤੇ ਤਕਰੀਬਨ 91,159 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਜਰਮਨੀ ਵਿਚ 24,575 ਲੋਕਾਂ ਦੀ ਸਿਹਤ ‘ਚ ਸੁਧਾਰ ਹੋਣ ‘ਤੇ ਉਨ੍ਹਾਂ ਨੂੰ ਛੁੱਟੀ ਮਿਲ ਚੁੱਕੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ