Corona Virus ਨੇ ਫੈਲਾਈ ਪੂਰੀ ਦੁਨੀਆਂ ਵਿੱਚ ਦਹਿਸ਼ਤ, ਹੁਣ ਤੱਕ 361 ਲੋਕਾਂ ਦੀ ਮੌਤ

corona-virus-china-death-toll

Corona Virus Death Toll: China ਵਿੱਚ ਹੁਣ ਤੱਕ 361 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 17 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ​​ਚੁੱਕੀ ਹੈ। ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਚੀਨ ਨਾ ਜਾਣ ਦੀ ਸਲਾਹ ਦਿੱਤੀ ਹੈ, ਜਦਕਿ ਕੁਝ ਦੇਸ਼ਾਂ ਨੇ China ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ Corona Virus ਦੇ ਸੰਬੰਧ ਵਿੱਚ ਇੱਕ ਅੰਤਰ ਰਾਸ਼ਟਰੀ ਸਿਹਤ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।

ਇਹ ਵੀ ਪੜ੍ਹੋ: China ਨੇ Corona Virus ਦੇ ਕਹਿਰ ਤੋਂ ਬਚਣ ਦੇ ਲਈ ਭਾਰਤ ਤੋਂ ਮੰਗੇ N-95 ਮਾਸਕ, ਜਾਣੋ ਕੀ ਹੈ N-95 Mask

China ਵਿੱਚ Corona Virus ਤੋਂ ਹੁਣ ਤੱਕ 361 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਗਿਣਤੀ 2003-2004 ਬੀਜਿੰਗ ਵਿਚ ਸਾਰਸ (ਸਾਰਜ਼) ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਨੂੰ ਪਾਰ ਕਰ ਗਈ ਹੈ। ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ ਚੀਨੀ ਸਿਹਤ ਅਧਿਕਾਰੀਆਂ ਨੇ 57 ਹੋਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਨਾਲ ਹੀ, ਚੀਨ ਵਿੱਚ Corona Virus ਦੇ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 17,205 ਤੱਕ ਪਹੁੰਚ ਗਈ ਹੈ, ਇਨ੍ਹਾਂ ਵਿੱਚੋਂ 2,103 ਨਵੇਂ ਕੇਸ ਸ਼ਾਮਲ ਹਨ।

corona-virus-china-death-toll

ਇਸ ਦੌਰਾਨ China ਨੇ Corona Virus ਵਿਰੁੱਧ ਲੜਨ ਲਈ 10 ਦਿਨਾਂ ਦੇ ਅੰਦਰ 1000 ਬਿਸਤਰੇ ਵਾਲਾ ਹਸਪਤਾਲ ਤਿਆਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੇ ਦੋ ਦਿਨਾਂ ਵਿਚ ਇਸ ਹਸਪਤਾਲ ਵਿਚ ਇਲਾਜ ਸ਼ੁਰੂ ਹੋ ਜਾਵੇਗਾ। ਸਿਨਹੂਆ ਨਿਊਜ਼ ਦੇ ਅਨੁਸਾਰ, ਇਸ ਅਸਥਾਈ ਹਸਪਤਾਲ ਲਈ ਕੰਮ ਬਹੁਤ ਜੀ ਤੇਜ਼ੀ ਨਾਲ ਸ਼ੁਰੂ ਹੋਇਆ। ਹਸਪਤਾਲ ਦੀ ਉਸਾਰੀ ਦਾ ਕੰਮ ਕਾਦੀਆਂ ਜ਼ਿਲ੍ਹੇ ਵਿੱਚ ਲਗਭਗ 10 ਦਿਨ ਪਹਿਲਾਂ ਸ਼ੁਰੂ ਹੋਇਆ ਸੀ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ