Corona in Itlay: ਇਟਲੀ ਵਿੱਚ Corona ਦਾ ਕਹਿਰ, ਮਾਰਨ ਵਾਲਿਆਂ ਦੀ ਗਿਣਤੀ ਹੋਈ 27000

corona-rages-in-italy-killing-27000

Corona in Itlay: ਵਿਸ਼ਵ ਭਰ ਵਿਚ Corona ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਲਗਭਗ 30 ਲੱਖ (30,37,605) ਤੋਂ ਪਾਰ ਹੋ ਗਈ ਹੈ ਤੇ ਹੁਣ ਤੱਕ 2,10,842 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿਚ ਲਗਭਗ 27 ਹਜ਼ਾਰ (26,977) ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,99,414 ਲੋਕ Corona ਦੀ ਲਪੇਟ ਵਿਚ ਹਨ। ਪੂਰੇ ਵਿਸ਼ਵ ਵਿਚ Corona ਕਾਰਨ ਅਮਰੀਕਾ ਦੇ ਬਾਅਦ ਇਟਲੀ ਵਿਚ ਹੀ ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ: Corona in Pakistan: ਪਾਕਿਸਤਾਨ ਵਿੱਚ Corona ਨੇ ਢਾਹਿਆ ਆਪਣਾ ਕਹਿਰ, 24 ਘੰਟਿਆਂ ਵਿੱਚ 1508 ਨਵੇਂ ਮਾਮਲੇ ਆਏ ਸਾਹਮਣੇ

ਇਟਲੀ ਦੇ ਨਾਗਰਿਕ ਸੁਰੱਖਿਆ ਵਿਭਾਗ ਦੇ ਮੁਖੀ ਏਂਜੋਲੇ ਬੋਰੇਲੀ ਨੇ ਸੋਮਵਾਰ ਨੂੰ ਟੈਲੀਵਿਜ਼ਨ ‘ਤੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਦੇਸ਼ ਭਰ ਵਿਚ ਕੋਰੋਨਾ ਕਾਰਨ 333 ਲੋਕਾਂ ਦੀ ਮੌਤ ਹੋਈ ਹੈ। ਬੋਰੇਲੀ ਮੁਤਾਬਕ ਸੋਮਵਾਰ ਨੂੰ ਇਟਲੀ ਵਿਚ Coronavirus ਦੇ 1 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਕਾਰਨ ਹੁਣ ਤੱਕ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1,99,414 ਹੋ ਗਈ ਹੈ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਚੁੱਕੀ ਹੈ ਜਾਂ ਉਹ ਠੀਕ ਹੋ ਚੁੱਕੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ