Corona in Pakistan: ਪਾਕਿਸਤਾਨ ਵਿੱਚ Corona ਦਾ ਕਹਿਰ, ਹੁਣ ਤੱਕ 903 ਲੋਕਾਂ ਦੀ ਮੌਤ

corona-outbreak-in-pakistan-daliy-updates

Corona in Pakistan: ਪਾਕਿਸਤਾਨ ਵਿਚ ਸੋਮਵਾਰ ਨੂੰ Coronavirus ਨਾਲ 1974 ਹੋਰ ਲੋਕਾਂ ਦੇ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਇਹਨਾਂ ਅੰਕੜਿਆਂ ਦੇ ਨਾਲ ਦੇਸ਼ ਵਿਚ ਕੋਵਿਡ-19 ਦੇ ਮਾਮਲੇ 42,000 ਦੇ ਪਾਰ ਹੋ ਚੁੱਕੇ ਹਨ, ਉੱਥੇ ਕਰੀਬ 30 ਹੋਰ ਮੌਤਾਂ ਦੇ ਨਾਲ ਮ੍ਰਿਤਕਾਂ ਦੀ ਗਿਣਤੀ 903 ਹੋ ਪਹੁੰਚ ਚੁੱਕੀ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ 42,125 ਮਾਮਲਿਆਂ ਵਿਚੋਂ ਸਭ ਤੋਂ ਵੱਧ ਸਿੰਧ ਵਿਚ 16377 ਮਾਮਲੇ ਹਨ।

ਇਸ ਦੇ ਬਾਅਦ ਪੰਜਾਬ ਵਿਚ 15346, ਖੈਬਰ-ਪਖਤੂਨਖਵਾ ਵਿਚ 6661, ਬਲੋਚਿਸਤਾਨ ਵਿਚ 2692, ਇਸਲਾਮਾਬਾਦ ਵਿਚ 947,ਗਿਲਗਿਤ-ਬਾਲਟੀਸਤਾਨ ਵਿਚ 540 ਅਤੇ ਮਕਬੂਜ਼ਾ ਕਸ਼ਮੀਰ ਵਿਚ 112 ਮਾਮਲੇ ਹਨ। ਮੰਤਰਾਲੇ ਦੇ ਮੁਤਾਬਕ ਇਨਫੈਕਸ਼ਨ ਦੇ 1974 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਕੁੱਲ ਮਾਮਲੇ 42125 ਹੋ ਗਏ ਹਨ। ਪਿਛਲੇ 24 ਘੰਟਿਆਂ ਵਿਚ 30 ਲੋਕਾਂ ਦੀ ਮੌਤ ਹੋਈ ਹੈ ਜਿਸ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 903 ਹੋ ਗਈ ਹੈ ਜਦਕਿ 11922 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ