Corona in Pakistan:ਪਾਕਿਸਤਾਨ ਵਿੱਚ Corona ਦਾ ਕਹਿਰ, ਹਿੰਦੂਆਂ ਨੂੰ ਨਹੀਂ ਮਿਲ ਰਿਹਾ ਰਾਸ਼ਨ

corona-in-pakistan-hindu-community

ਪਾਕਿਸਤਾਨ ਵਿਚ COVID-19 ਮਹਾਮਾਰੀ ਦੇ ਪ੍ਰਕੋਪ ਦੇ ਵਿਚ ਘੱਟ ਗਿਣਤੀ ਹਿੰਦੂ ਭਾਈਚਾਰਾ ਭੇਦਭਾਵ ਦਾ ਸ਼ਿਕਾਰ ਹੋ ਰਿਹਾ ਹੈ। ਦੇਸ਼ ਨੂੰ ‘ਰਿਆਸਤ-ਏ-ਮਦੀਨਾ’ ਦਾ ਬਣਾਉਣ ਦਾ ਵਾਅਦਾ ਕਰਨ ਵਾਲੀ ਇਮਰਾਨ ਖਾਨ ਸਰਕਾਰ Corona ਮਹਾਮਾਰੀ ਦੇ ਵਿਚ ਹਿੰਦੂਆਂ ਨੂੰ ਰਾਸ਼ਨ ਨਹੀਂ ਦੇ ਰਹੀ ਹੈ। ਘਟਨਾ COVID-19 ਮਹਾਮਾਰੀ ਨਾਲ ਸਭ ਤੋਂ ਪ੍ਰਭਾਵਿਤ ਸਿੰਧ ਸੂਬੇ ਦੇ ਕਰਾਚੀ ਸ਼ਹਿਰ ਦੀ ਹੈ। ਕੋਰੋਨਾ ਸੰਕਟ ਨੂੰ ਦੇਖਦੇ ਹੋਏ ਇੱਥੇ ਮੁਸਲਮਾਨਾਂ ਨੂੰ ਰਾਸ਼ਨ ਅਤੇ ਜ਼ਰੂਰੀ ਸਾਮਾਨ ਦਿੱਤਾ ਜਾ ਰਿਹਾ ਹੈ ਪਰ ਹਿੰਦੂਆਂ ਨੂੰ ਮਨਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Corona Updates: ਦੁਨੀਆਂ Corona ਦਾ ਕਹਿਰ, ਹੁਣ ਤੱਕ 34000 ਲੋਕਾਂ ਦੀ ਮੌਤ 7 ਲੱਖ ਤੋਂ ਜਿਆਦਾ ਲੋਕ ਇਨਫੈਕਟਡ

ਹਿੰਦੂਆਂ ਨੂੰ ਕਿਹਾ ਗਿਆ ਹੈ ਕਿ ਇਹ ਰਾਸ਼ਨ ਸਿਰਫ ਮੁਸਲਿਮਾਂ ਦੇ ਲਈ ਹੈ। ਇਸ ਨਾਲ ਹਿੰਦੂਆਂ ਵਿਚ ਕਾਫੀ ਗੁੱਸਾ ਹੈ। ਸਿੰਧ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ Lockdown ਨੂੰ ਦੇਖਦੇ ਹੋਏ ਦਿਹਾੜੀ ਵਰਕਰਾਂ ਅਤੇ ਮਜ਼ਦੂਰਾਂ ਨੂੰ ਸਥਾਨਕ ਐੱਨ.ਜੀ.ਓ. ਅਤੇ ਪ੍ਰਸ਼ਾਸਨ ਵੱਲੋਂ ਰਾਸ਼ਨ ਦਿੱਤਾ ਜਾਵੇ। ਮਨੁੱਖੀ ਅਧਿਕਾਰ ਕਾਰਕੁੰਨਾਂ ਦੇ ਮੁਤਾਬਕ ਸਰਕਾਰੀ ਆਦੇਸ਼ ਦੀਆਂ ਧੱਜੀਆਂ ਉਡਾਉਂਦੇ ਹੋਏ ਪ੍ਰਸ਼ਾਸਨ ਹਿੰਦੂਆਂ ਨੂੰ ਕਹਿ ਰਿਹਾ ਹੈ ਕਿ ਉਹ ਰਾਸ਼ਨ ਦੇ ਹੱਕਦਾਰ ਨਹੀਂ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਰਾਸ਼ਨ ਸਿਰਫ ਮੁਸਲਮਾਨਾਂ ਲਈ ਹੈ। ਇਹੀ ਨਹੀਂ ਕਰੀਬ 3 ਹਜ਼ਾਰ ਲੋਕ ਰਾਸ਼ਨ ਲੈਣ ਲਈ ਇਕੱਠੇ ਹੋਏ ਪਰ ਉਹਨਾਂ ਦੀ ਸਕ੍ਰੀਨਿੰਗ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ।