Lockdown in Itlay: ਇਟਲੀ ਵਿੱਚ Corona ਦਾ ਕਹਿਰ, ਸਰਕਾਰ ਨੇ ਵਧਾਇਆ Lockdown, 100 ਤੋਂ ਵੱਧ ਡਾਕਟਰਾਂ ਦੀ ਮੌਤ

corona-in-itlay-lockdown-in-itlay

Lockdown in Itlay: ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਵੱਲੋਂ ਦੇਸ਼ ਵਿੱਚ Coronavirus ਦੇ ਖਾਤਮੇ ਲਈ ਕਾਫ਼ੀ ਜੱਦੋ-ਜਹਿਦ ਕੀਤੀ ਜਾ ਰਹੀ ਹੈ । ਇਟਲੀ ਚਾਹੇ Coronavirus ਨਾਲ ਕੀਤੀ ਜਾ ਰਹੀ ਲੜਾਈ ਨੂੰ ਹੌਲੀ-ਹੌਲੀ ਜਿੱਤ ਰਿਹਾ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਹਾਲੇ ਵੀ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਅਹਿਮ ਲੋੜ ਹੈ।ਦੇਸ਼ ਵਿੱਚ ਇਸ ਸਮੇਂ 143,626 ਮਰੀਜ਼ Coronavirus ਨਾਲ ਪ੍ਰਭਾਵਿਤ ਹਨ ਜਦੋਂ ਕਿ 18,279 ਲੋਕਾਂ ਨੂੰ ਕੋਰੋਨਾਵਾਇਰਸ ਨੇ ਸਦਾ ਦੀ ਨੀਂਦ ਸੁਲਾ ਦਿੱਤਾ ਹੈ।

ਇਟਲੀ ਵਿੱਚ 28,470 ਮਰੀਜ਼ Corona ਨਾਲ ਜ਼ਿੰਦਗੀ ਦੀ ਜੰਗ ਜਿੱਤ ਵੀ ਚੁੱਕੇ ਹਨ ਤੇ ਸਿਰਫ਼ 3605 ਮਰੀਜ਼ ਅਜਿਹੇ ਹਨ ਜਿਹੜੇ ਕਿ ਗੰਭੀਰ ਹਾਲਤ ਵਿੱਚ ਹਨ। ਪਰ ਇਸ ਦੇ ਬਾਵਜੂਦ ਲੋਕਾਂ ਨੂੰ Coronavirus ਨਾਲ ਜੰਗ ਜਿੱਤਣ ਲਈ ਖੁੱਲ੍ਹੇ ਮੈਦਾਨ ਵਿੱਚ ਆਉਣ ਦੀ ਬਜਾਏ ਹਾਲੇ ਘਰ ਵਿੱਚ ਬੈਠਣ ਦੀ ਲੋੜ ਹੈ ਕਿਉਂਕਿ Coronavirus ਪਤਾ ਨਹੀਂ ਉਹਨਾਂ ਨੂੰ ਕਿਹੜੇ ਪਾਸਿਓ ਆਕੇ ਮਾਤ ਦੇ ਜਾਵੇ।ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਮੌਕੇ ਦੀ ਨਜ਼ਾਕਤ ਨੂੰ ਭਾਪਦਿਆਂ ਜਿਹੜਾ ਦੇਸ਼ ਵਿੱਚ ਲਾਕਡਾਊਨ 13 ਅਪ੍ਰੈਲ ਤੱਕ ਐਲਾਨਿਆ ਸੀ ਹੁਣ ਉਸ ਨੂੰ ਵਧਾਕੇ 3 ਮਈ 2020 ਤੱਕ ਕਰ ਦਿੱਤਾ ਹੈ ਤਾਂ ਜੋ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸੁਰੱਖਿਅਤ ਬਣਾਇਆ ਜਾ ਸਕੇ।