Corona in Germany: ਜਰਮਨੀ ਵਿੱਚ Corona ਦਾ ਕਹਿਰ, ਹੁਣ ਤੱਕ 1.72 ਲੱਖ ਲੋਕ Corona ਇਨਫੈਕਟਡ

corona-1-72-lakh-cases-confirmed-in-germany

Corona in Germany: ਜਰਮਨੀ ਵਿਚ Coronavirus ਦੇ 933 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 89 ਲੋਕਾਂ ਦੀ ਮੌਤ ਹੋ ਗਈ ਹੈ। ਪੱਤਰਕਾਰ ਏਜੰਸੀ ਰਾਈਟਰਸ ਮੁਤਾਬਕ ਦੇਸ਼ ਵਿਚ ਹੁਣ ਤੱਕ 1,72,239 ਮਾਮਲੇ ਸਾਹਮਣੇ ਆ ਗਏ ਹਨ ਤੇ 7,723 ਲੋਕਾਂ ਦੀ ਮੌਤ ਹੋ ਗਈ ਹੈ। ਦੱਖਣੀ ਕੋਰੀਆ ਵਿਚ ਕਲੱਬ ਦੇ ਕਾਰਣ ਮੁੜ ਤੋਂ ਉਭਰੇ Coronavirus ਇਨਫੈਕਸ਼ਨ ਤੋਂ ਬਾਅਦ 35,000 ਲੋਕਾਂ ਦੀ ਜਾਂਚ ਹੋ ਰਹੀ ਹੈ। ਦੇਸ਼ ਵਿਚ ਕਲੱਬ ਨਾਲ ਜੁੜੇ 135 ਮਾਮਲੇ ਸਾਹਮਣੇ ਆਏ ਹਨ। ਨਿਊਜ਼ ਏਜੰਸੀ ਆਈ.ਏ.ਐਨ.ਐਸ. ਮੁਤਾਬਕ ਇਸ ਦੀ ਜਾਣਕਾਰੀ ਸਿਹਤ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਬੁੱਧਵਾਰ ਨੂੰ 29 ਨਵੇਂ ਮਾਮਲੇ ਸਾਹਮਣੇ ਆਏ।

ਦੁਨੀਆ ਭਰ ਵਿਚ Coronavirus ਦੇ 43,57,036 ਮਾਮਲੇ ਸਾਹਮਣੇ ਆ ਗਏ ਹਨ। ਨਿਊਜ਼ ਏਜੰਸੀ ਰਾਈਟਰਸ ਮੁਤਾਬਕ ਇਹਨਾਂ ਵਿਚੋਂ 2,95,464 ਲੋਕਾਂ ਦੀ ਮੌਤ ਹੋ ਗਈ ਹੈ ਤੇ 15,11,978 ਲੋਕ ਠੀਕ ਹੋ ਗਏ ਹਨ। ਯੂਰਪ ਵਿਚ ਹੁਣ ਤੱਕ 16,70,005 ਮਾਮਲੇ ਸਾਹਮਣੇ ਆਏ ਹਨ ਜਦਕਿ 1,56,853 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 6,44,156 ਲੋਕ ਠੀਕ ਹੋਏ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ