ਬਾਸਕਿਟਬਾਲ ਕੋਚ ਨੂੰ 440 ਮੁੰਡਿਆਂ ਨਾਲ ਜਿਣਸੀ ਸ਼ੋਸ਼ਣ ਦੇ ਦੋਸ਼ ‘ਚ 180 ਸਾਲ ਕੈਦ ਦੀ ਸਜ਼ਾ

Coach sexualy abused players

ਇੱਕ 43 ਸਾਲਾ ਬਾਸਕਿਟਬਾਲ ਕੋਚ ਨੂੰ ਆਪਣੀ ਸਾਰੀ ਜ਼ਿੰਦਗੀ ਜੇਲ੍ਹ ‘ਚ ਕੱਟਣ ਦੀ ਸਜ਼ਾ ਮਿਲੀ ਹੈ। ਕੋਚ ਕਈ ਸਾਲਾਂ ਤੋਂ 440 ਦੇ ਕਰੀਬ ਮੁੰਡਿਆਂ ਦਾ ਜਿਣਸੀ ਸ਼ੋਸ਼ਣ ਅਤੇ ਉਨ੍ਹਾਂ ਨਾਲ ਸਰੀਰਕ ਛੇੜਛਾੜ ਕਰਦਾ ਆ ਰਿਹਾ ਸੀ।

Coach sexualy abused players

43 ਸਾਲਾ ਗ੍ਰੈਗ ਸਟੀਫਨ ਨੂੰ ਬੀਤੇ ਕੱਲ੍ਹ ਫੈਡਰਲ ਜੇਲ੍ਹ ‘ਚ 180 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਜ਼ਿਲ੍ਹਾ ਜੱਜ ਸੀਜੇ ਵਿਲੀਅਮਜ਼ ਨੇ ਗ੍ਰੈਗ ਨੂੰ ਉਸ ਦੀ ਸਜ਼ਾ ਵੱਜੋਂ ਸਭ ਜ਼ਿਆਦਾ ਸਜ਼ਾ ਦੇਣ ਦੀ ਚੋਣ ਕੀਤੀ। ਵਿਲੀਅਮਜ਼ ਨੇ ਕੋਚ ਦੇ ਕਾਰੇ ਨੂੰ ਬੇਹੱਦ ਸ਼ਰਮਨਾਕ ਦੱਸਿਆ ਅਤੇ ਕਿਹਾ ਕਿ ਉਸ ਨੇ ਤਕਰੀਬਨ ਦੋ ਦਹਾਕਿਆਂ ਤੋਂ ਬੱਚਿਆਂ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਗ੍ਰੈਗ ਨੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਵੀ ਕੀਤਾ।

ਇਹ ਵੀ ਪੜ੍ਹੋ : ਪੰਜਾਬੀ ਮੁੰਡਾ ਬਣਿਆ ਬ੍ਰਿਟੇਨ ‘ਚ ਸਭ ਤੋਂ ਛੋਟੀ ਉਮਰ ਵਾਲਾ ਅਕਾਉਂਟੈਂਟ

Coach sexualy abused players

ਜੱਜ ਨੇ ਕਿਹਾ ਕਿ ਗ੍ਰੈਗ ਨੇ ਉਨ੍ਹਾਂ ਲੋਕਾਂ ਦੇ ਯਕੀਨ ਤੋੜਿਆ ਹੈ ਜਿਨ੍ਹਾਂ ਨੇ ਉਸ ਨੂੰ ਇੱਕ ਆਸ ਦੀ ਤਰ੍ਹਾਂ ਦੇਖਿਆ ਸੀ ਜੋ ਬੱਚਿਆਂ ਦੇ ਭਵਿੱਖ ਨੂੰ ਬਾਸਕਿਟਬਾਲ ‘ਚ ਅੱਗੇ ਵਧਾ ਸਕਦਾ ਸੀ ਵਿਲੀਅਮਜ਼ ਨੇ ਕਿਹਾ ਕਿ ਉਸ ਦਾ ਜੁਰਮ ਬੇਹੱਦ ਸੰਗੀਨ ਵਿੱਚੋਂ ਸੀ ਜਿਸ ਕਰਕੇ ਉਹ ਇੱਕ ਪ੍ਰਭਾਵੀ ਜੀਵਨ ਦੀ ਮਿਆਦ ਦੀ ਮੰਗ ਕਰਦਾ ਹੈ। ਇਹ ਮਾਮਲਾ ਸੂਬੇ ਦੇ ਇਤਿਹਾਸ ‘ਚ ਲੋਵਾ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਭਿਆਨਕ ਜਿਣਸੀ ਸ਼ੋਸ਼ਣ ਦੇ ਮਾਮਲਿਆਂ ‘ਚੋਂ ਇੱਕ ਸੀ।

Source:AbpSanjha