Corona Updates: ਵੁਹਾਨ ਵਿੱਚ ਲੋਕਾਂ ਨੇ ਲਿਆ ਸੁੱਖ ਦਾ ਸਾਹ, 11 ਹਫਤਿਆਂ ਦੇ ਬਾਅਦ ਖੁੱਲਿਆ

china-lockdown-end-in-wuhan

Corona Updates: ਚੀਨ ਦੇ ਜਿਸ ਸ਼ਹਿਰ ਤੋਂ ਜਾਨਲੇਵਾ Coronavirus ਦੀ ਸ਼ੁਰੂਆਤ ਹੋਈ, ਹੁਣ ਉੱਥੇ ਸਥਿਤੀ ਕੰਟਰੋਲ ਵਿਚ ਹੈ। ਚੀਨ ਦੇ ਵੁਹਾਨ ਸ਼ਹਿਰ ਵਿਚ ਅੱਜ ਭਾਵ ਬੁੱਧਵਾਰ ਨੂੰ 76 ਦਿਨਾਂ ਬਾਅਦ ਮਤਲਬ 11 ਹਫਤਿਆਂ ਬਾਅਦ Lockdown ਖਤਮ ਕਰ ਦਿੱਤਾ ਗਿਆ ਹੈ। Coronavirus ਇਨਫੈਕਸ਼ਨ ਕਾਰਨ 23 ਜਨਵਰੀ ਨੂੰ ਵੁਹਾਨ ਸ਼ਹਿਰ ਵਿਚ Lockdown ਦਾ ਐਲਾਨ ਕੀਤਾ ਗਿਆ ਸੀ।

china-lockdown-end-in-wuhan

ਬੁੱਧਵਾਰ ਨੂੰ ਅੱਧੀ ਰਾਤ ਦੇ ਬਾਅਦ ਤੋਂ ਵੁਹਾਨ ਸ਼ਹਿਰ ਤੋਂ ਲਾਕਡਾਊਨ ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ। ਵੁਹਾਨ ਵਿਚ ਲਾਕਡਾਊਨ ਨੂੰ ਦੇਖਦੇ ਹੀ ਦੁਨੀਆ ਦੇ ਕਈ ਦੇਸ਼ਾਂ ਨੇ COVID-19 ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਇਹੀ ਤਰੀਕਾ ਅਪਨਾਇਆ ਹੋਇਆ ਹੈ। ਅਧਿਕਾਰੀਆਂ ਨੇ ਵੁਹਾਨ ਦੇ ਲੋਕਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਾਨਲੇਵਾ Corona ਇਨਫੈਕਸ਼ਨ ਦੀ ਸ਼ੁਰੂਆਤ ਇਸੇ ਸ਼ਹਿਰ ਤੋਂ ਹੋਈ ਸੀ।

china-lockdown-end-in-wuhan

Coronavirus ਦੇ ਇਨਫੈਕਸ਼ਨ ਕਾਰਨ ਇਸ ਸ਼ਹਿਰ ਵਿਚ 3300 ਤੋਂ ਵਧੇਰੇ ਮੌਤਾਂ ਹੋਈਆਂ ਸਨ। ਵੁਹਾਨ ਵਿਚ 82 ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋਏ ਸਨ। ਲਗਾਤਾਰ ਕੋਸ਼ਿਸ਼ਾਂ ਇਲਾਜ ਅਤੇ 76 ਦਿਨਾਂ ਦੇ ਲਾਕਡਾਊਨ ਦੇ ਬਾਅਦ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਮੰਗਲਵਾਰ ਨੂੰ ਸਰਕਾਰੀ ਅੰਕੜੇ ਜਾਰੀ ਕਰ ਕੇ ਦੱਸਿਆ ਗਿਆ ਕਿ ਪਿਛਲੇ ਕੁਝ ਹਫਤਿਆਂ ਤੋਂ ਵੁਹਾਨ ਵਿਚ ਇਕ ਵੀ Corona ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ