Corona Virus Updates: ਵੁਹਾਨ ਵਿਚ ਨਹੀਂ ਪੈਦਾ ਹੋਇਆ Corona Virus, ਚੀਨ ਦੇ ਵੱਡੇ ਵਿਗਿਆਨੀ ਦਾ ਦਾਅਵਾ

china-denies-origin-of-coronavirus-from-wuhan

Corona Virus Updates: ਚੀਨ ਦੇ ਸਿਹਤ ਸਲਾਹਕਾਰ ਅਤੇ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ Corona Virus ਵੁਹਾਨ ਸ਼ਹਿਰ ਵਿੱਚ ਪੈਦਾ ਨਹੀਂ ਹੋਇਆ ਸੀ। ਇਹ ਵਿਗਿਆਨੀ Corona Virus ਦੀ ਲਾਗ ਦੀ ਜਾਂਚ ਕਰ ਰਹੀ ਰਾਸ਼ਟਰੀ ਪੱਧਰ ਦੀ ਟੀਮ ਦੇ ਆਗੂ ਵੀ ਹਨ। ਇਹਨਾਂ ਨੂੰ ਚੀਨ ਦੇ ਵਿੱਚ ਬਹੁਤ ਸਤਿਕਾਰ ਨਾਲ ਵੇਖਿਆ ਜਾਂਦਾ ਹੈ। ਇਸ ਵਿਗਿਆਨੀ ਦਾ ਨਾਮ ਡਾ ਨੈਨਸ਼ਾਨ ਹੈ। ਡਾ: ਨੈਨਸ਼ਾਨ ਨੇ ਕਿਹਾ ਹੈ ਕਿ ਇਹ ਸੱਚ ਹੈ ਕਿ Corona Virus ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਫੈਲਿਆ ਸੀ। ਇਹ ਸਹੀ ਨਹੀਂ ਹੈ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਵੁਹਾਨ ਵਿਚ ਹੀ ਹੋਈ ਹੈ।

china-denies-origin-of-coronavirus-from-wuhan

ਇੱਕ ਪ੍ਰੈਸ ਕਾਨਫਰੰਸ ਵਿੱਚ, 83 ਸਾਲਾ ਡਾ: ਨੈਨਸ਼ਾਨ ਨੇ ਵਿਸ਼ਵ ਭਰ ਦੇ ਮੀਡੀਆ ਨੂੰ ਦੱਸਿਆ ਕਿ ਵੁਹਾਨ Corona Virus ਦਾ ਜਨਮ ਸਥਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਵੁਹਾਨ ਇਕ ਸੂਬੇ ਦੀ ਰਾਜਧਾਨੀ ਹੈ ਅਤੇ ਇਸ ਵਿਚ 1.10 ਕਰੋੜ ਲੋਕ ਰਹਿੰਦੇ ਹਨ। ਹੋ ਸਕਦਾ ਹੈ ਕਿ ਵਾਇਰਸ ਕਿਸੇ ਹੋਰ ਜਗਾ ਤੋਂ ਆਇਆ ਹੋਵੇ ਅਤੇ ਤੇਜ਼ੀ ਨਾਲ ਫੈਲਿਆ ਹੋਵੇ।

china-denies-origin-of-coronavirus-from-wuhan

ਡਾ: ਨੈਨਸ਼ਾਨ ਨੇ ਕਿਹਾ ਕਿ ਸਾਡੇ ਵਿਗਿਆਨੀਆਂ ਅਤੇ ਡਾਕਟਰਾਂ ਦੀ ਸਮੱਸਿਆ ਇਹ ਹੈ ਕਿ ਅਸੀਂ ਪਹਿਲਾਂ ਤੋਂ ਵਿਸ਼ਵਾਸ ਕਰਦੇ ਹਾਂ ਕਿ ਇਕ Corona Virus ਇਸ ਸ਼ਹਿਰ, ਮਨੁੱਖਾਂ, ਜਾਨਵਰਾਂ ਤੋਂ ਪੈਦਾ ਹੋਇਆ ਹੋਇਆ ਹੈ. ਜਦੋਂ ਕਿ, ਪਹਿਲਾਂ ਸਾਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ।

china-denies-origin-of-coronavirus-from-wuhan

ਤੁਹਾਨੂੰ ਦੱਸ ਦੇਈਏ ਕਿ ਚੀਨ ‘ਚ ਹੁਣ ਤੱਕ 80,928 ਲੋਕ Corona Virus ਕਾਰਨ ਬਿਮਾਰ ਹੋ ਚੁੱਕੇ ਹਨ। ਹਾਲਾਂਕਿ, 3245 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ, 34 ਵਿਅਕਤੀ ਸੰਕਰਮਿਤ ਪਾਏ ਗਏ ਹਨ, ਪਰ ਇਹ ਲੋਕ ਬਾਹਰੋਂ ਚੀਨ ਆਏ ਸਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ