ਕੈਨੇਡਾ ਨੇ ਕੋਵਿਡ-19 ਕਾਰਨ ਭਾਰਤ ਅਤੇ ਪਾਕਿਸਤਾਨ ਤੋਂ 30 ਦਿਨਾਂ ਲਈ ਉਡਾਣਾਂ ‘ਤੇ ਪਾਬੰਦੀ ਲਗਾਈ

Canada bans flights from india and Pakistan for 30 days due to covid-19

ਇਹ ਪਾਬੰਦੀ ਪ੍ਰਾਈਵੇਟ ਤੇ ਕਮਰਸ਼ੀਅਲ ਯਾਤਰੀ ਉਡਾਣਾਂ ‘ਤੇ ਰਹੇਗੀ। ਇੱਥੋਂ ਤਕ ਕਿ ਇਨਡਾਇਰੈਕਟ ਫਲਾਈਟ ਜ਼ਰੀਏ ਇਨ੍ਹਾਂ ਦੇਸ਼ਾਂ ਤੋਂ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਦੀ ਕੋਵਿਡ ਰਿਪੋਰਟ ਨੈਗੇਟਿਵ ਹੋਣ ਚਾਹੀਦੀ ਹੈ।

ਪਿਛਲੇ ਸਾਲ ਵੀ ਕੋਰੋਨਾ ਵਾਇਰਸ ਕਾਰਨ ਹਵਾਈ ਯਾਤਰਾ ‘ਤੇ ਰੋਕ ਲੱਗ ਗਈ ਸੀ। ਉਸ ਵੇਲੇ ਕੈਨੇਡਾ ਨੇ ਸਪੈਸ਼ਲ ਉਡਾਣਾਂ ਰਾਹੀਂ ਆਪਣੀ ਨਾਗਰਿਕਾਂ ਨੂੰ ਕੱਢਿਆ ਸੀ।

ਬੀਤੀ 21 ਮਾਰਚ ਤੋਂ ਲੈ ਕੇ 6 ਅਪ੍ਰੈਲ ਤੱਕ 121 ਫ਼ਲਾਈਟਾਂ ਅਜਿਹੀਆਂ ਟੋਰਾਂਟੋ ਪੁੱਜੀਆਂ ਹਨ, ਜਿਨ੍ਹਾਂ ਵਿੱਚ ਕੋਵਿਡ ਦੇ ਮਰੀਜ਼ ਸਨ। ਉਨ੍ਹਾਂ ਵਿੱਚੋਂ 42 ਉਡਾਣਾਂ ਇਕੱਲੇ ਦਿੱਲੀ ਤੋਂ ਆਈਆਂ ਸਨ। ਕੈਨੇਡੀਅਨ ਸਿਹਤ ਮਾਹਿਰਾਂ ਅਨੁਸਾਰ ਕੋਵਿਡ ਦੀ B.1.617 ਕਿਸਮ ਦੇ ਮਰੀਜ਼ ਭਾਰਤ ’ਚ ਵੱਡੇ ਪੱਧਰ ਉੱਤੇ ਫੈਲ ਰਹੇ ਹਨ। ਉੱਧਰ ਸਟੈਨਫ਼ੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਅਮਰੀਕਾ ਦੇ ਸਾਨ ਫ਼੍ਰਾਂਸਿਸਕੋ ਬੇਅ ਇਲਾਕੇ ਵਿੱਚ ਵੀ B.1.617 ਦੇ ਪੰਜ ਮਾਮਲਿਆਂ ਦਾ ਪਤਾ ਲਾਇਆ ਹੈ। ਉੱਤਰੀ ਅਮਰੀਕਾ ਵਿੱਚ ਅਜਿਹੇ ਪਹਿਲੇ ਮਾਮਲੇ ਸਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ