Corona in Canada: ਕੈਨੇਡਾ ਵਿੱਚ Corona ਦਾ ਕਹਿਰ, 5 ਮਿਲਟਰੀ ਮੈਂਬਰ ਨਿੱਕਲੇ CoronaPositive

canada-5-military-members-corona-positive

Corona in Canada: ਕੈਨੇਡਾ ਵਿਚ ਹੁਣ ਨਰਸਿੰਗ ਹੋਮ ਵੀ COVID-19 ਮਹਾਮਾਰੀ ਦੀ ਚਪੇਟ ਵਿਚ ਆ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਦੇ ਹਥਿਆਰਬੰਦ ਬਲਾਂ ਦੇ 5 ਮੈਂਬਰ, ਜੋ ਕਿਊਬੇਕ ਅਤੇ ਓਂਟਾਰੀਓ ਵਿਚ ਨਰਸਿੰਗ ਹੋਮ ਵਿਚ ਸੇਵਾ ਕਰ ਰਹੇ ਸਨ ਉਹ ਪਾਜ਼ੇਟਿਵ ਪਾਏ ਗਏ ਹਨ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ 5 ਮੈਂਬਰਾਂ ਵਿਚੋਂ 4 ਕਿਊਬੇਕ ਵਿਚ ਅਤੇ ਇਕ ਓਂਟਾਰੀਓ ਵਿਚ ਸੇਵਾ ਕਰ ਰਿਹਾ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸ਼ੁੱਕਰਵਾਰ ਦੀ ਪ੍ਰੈੱਸ ਕਾਨਫਰੰਸ ਵਿਚ 5 ਮਾਮਲਿਆਂ ਦੀ ਪੁਸ਼ਟੀ ਕੀਤੀ ਪਰ ਵੇਰਵਾ ਨਹੀਂ ਦਿੱਤਾ।

ਇਹ ਵੀ ਪੜ੍ਹੋ: Corona Worldwide Updates: ਦੁਨੀਆ ਭਰ ‘ਚ 44 ਲੱਖ ਤੋਂ ਜ਼ਿਆਦਾ ਮਰੀਜ਼, ਮੌਤ ਦਾ ਅੰਕੜਾ ਹੋਇਆ 3 ਲੱਖ

ਲੱਗਭਗ 1700 ਮਿਲਟਰੀ ਮੈਂਬਰ ਕਥਿਤ ਤੌਰ ‘ਤੇ COVID-19 ਇਨਫੈਕਟਿਡ ਹੋਣ ਦੇ ਬਾਅਦ ਕਿਊਬੇਕ ਵਿਚ 25 ਅਤੇ ਓਂਟਾਰੀਓ ਵਿਚ 5 ਨਰਸਿੰਗ ਹੋਮ ਵਿਚ ਕੰਮ ਕਰ ਰਹੇ ਸਨ। ਇਹ ਕਥਿਤ ਤੌਰ ‘ਤੇ ਸਫਾਈ, ਭੋਜਨ ਪਰੋਸਣ ਅਤੇ ਸੀਨੀਅਰਾਂ ਦੀਆਂ ਬੁਨਿਆਦੀ ਲੋੜਾਂ ਦੀ ਮਦਦ ਕਰਨ ਦਾ ਕੰਮ ਕਰਦੇ ਹਨ।ਕੈਨੇਡਾ ਦੀ ਜਨਤਕ ਸਿਹਤ ਏਜੰਸੀ ਦੇ ਮੁਤਾਬਕ ਨਰਸਿੰਗ ਹੋਮ ਵਿਚ ਹੋਣ ਵਾਲੀਆਂ ਮੌਤਾਂ, ਰਾਸ਼ਟਰ ਵਿਚ Coronavirus ਦੀਆਂ ਮੌਤਾਂ ਦਾ 80 ਫੀਸਦੀ ਤੋਂ ਵੱਧ ਹਿੱਸਾ ਹੁੰਦਾ ਹੈ।ਕੈਨੇਡਾ ਨੇ COVID-19 ਦੇ ਹੁਣ ਤੱਕ 74,750 ਮਾਮਲੇ ਅਤੇ 5,553 ਮੌਤਾਂ ਦੀ ਪੁਸ਼ਟੀ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਉਹ ਕੈਨੇਡੀਅਨ ਲੋਕਾਂ ਨੂੰ ਕੋਵਿਡ-19 ਲਈ ਹਰ ਦੋ ਹਫਤੇ ਵਿਚ ਪਰੀਖਣ ਕੀਤੇ ਗਏ ਮਿਲਟਰੀ ਮੈਂਬਰਾਂ ਦੀ ਗਿਣਤੀ ਦੇ ਬਾਰੇ ਵਿਚ ਸੂਚਿਤ ਕਰਨ ਲਈ ਅਪਡੇਟ ਪ੍ਰਦਾਨ ਕਰੇਗਾ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ