International Scam News: ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਦੇ ਲਈ ਬੁੱਧਵਾਰ ਦੀ ਰਾਤ ਪੂਰੀ ਤਰ੍ਹਾਂ ਭਿਆਨਕ ਰਹੀ। ਬਰਾਕ ਓਬਾਮਾ, ਬਿਲ ਗੇਟਸ ਸਮੇਤ ਦੁਨੀਆ ਦੇ ਕਈ ਦਿੱਗਜ਼ਾਂ ਦੇ ਟਵਿੱਟਰ ਅਕਾਊਂਟ ਨੂੰ ਹੈਕ ਕਰ ਲਿਆ ਗਿਆ, ਜਿਸ ਦੇ ਬਾਅਦ ਕਈ ਘੰਟਿਆਂ ਤੱਕ ਟਵਿੱਟਰ ਨੇ ਕੁਝ ਬਲੂ ਟਿਕ ਵਾਲੇ ਅਕਾਊਂਟਸ ਨੂੰ ਬੰਦ ਕਰ ਦਿੱਤਾ ਮਤਲਬ ਉਹ ਟਵੀਟ ਨਹੀਂ ਕਰ ਪਾਏ। ਅਕਾਊਂਟ ਹੈਕ ਕਰਨ ਦੇ ਬਾਅਦ ਵੀ ਸਾਰੇ ਅਕਾਊਂਟਸ ਤੋਂ ਟਵੀਟ ਕਰ ਕੇ ਬਿਟਕੁਆਇਨ ਦੇ ਰੂਪ ਵਿਚ ਪੈਸਾ ਮੰਗਿਆ ਜਾ ਰਿਹਾ ਸੀ ਭਾਵੇਂ ਕਿ ਫਿਲਹਾਲ ਇਸ ਮੁਸ਼ਕਲ ਨੂੰ ਦੂਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Corona Vaccine Updates: Corona ਟੀਕਾ ਟਰਾਇਲ ਦਾ ਪਹਿਲਾ ਪੜਾਅ ਸਫਲ, ਮਰੀਜ਼ਾਂ ਵਿਚ ਵਧੀ ਬਿਮਾਰੀ ਨਾਲ ਲੜਨ ਦੀ ਤਾਕਤ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਐਮਾਜਾਨ ਪ੍ਰਮੁੱਖ ਜੇਫ ਬੇਜੋਸ, ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਜੋ ਬਿਡੇਨ, ਮਾਈਕ੍ਰੋਸਾਫਟ ਦੇ ਬਿਲ ਗੇਟਸ ਸਮੇਤ ਨਾ ਜਿੰਨੇ ਕਿੰਨੇ ਦਿੱਗਜਾਂ ਦਾ ਟਵਿੱਟਰ ਅਕਾਊਂਟ ਇਕੱਠੇ ਹੈਕ ਕਰ ਲਿਆ ਗਿਆ। ਹਰ ਕਿਸੇ ਦੇ ਅਕਾਊਂਟ ਤੋਂ ਇਕ ਹੀ ਟਵੀਟ ਕੀਤਾ ਗਿਆ ਕਿ ਤੁਸੀਂ ਬਿਟਕੁਆਇਨ ਦੇ ਜ਼ਰੀਏ ਪੈਸਾ ਭੋਜੋ ਅਤੇ ਅਸੀਂ ਤੁਹਾਨੂੰ ਦੁੱਗਣਾ ਪੈਸਾ ਦੇਵਾਂਗੇ। ਇਸ ਦੇ ਇਲਾਵਾ ਟਵੀਟ ਵਿਚ ਇਹ ਵੀ ਲਿਖਿਆ ਗਿਆ ਕਿ ਹੁਣ ਸਮਾਂ ਆ ਗਿਆ ਹੈ ਅਸੀਂ ਸਮਾਜ ਤੋਂ ਜੋ ਕਮਾਇਆ ਹੈ ਉਸ ਨੂੰ ਵਾਪਸ ਕਰੀਏ। ਇਨੀਂ ਟਵੀਟ ਦੇ ਨਾਲ ਬਿਟਕੁਆਇਨ ਦੇ ਜ਼ਰੀਏ ਪੈਸਾ ਦੇਣ ਦੀ ਗੱਲ ਕਹੀ ਗਈ।
Tough day for us at Twitter. We all feel terrible this happened. We’re diagnosing and will share everything we can when we have a more complete understanding of exactly what happened: Jack Dorsey, Twitter CEO (file pic) pic.twitter.com/7X2EvTXT02
— ANI (@ANI) July 16, 2020
ਜੇਕਰ ਇੰਨੇ ਵੱਡੇ ਪ੍ਰੋਫਾਈਲ ਤੋਂ ਇਸ ਤਰ੍ਹਾਂ ਦਾ ਟਵੀਟ ਕੀਤਾ ਗਿਆਂ ਤਾ ਜ਼ਾਹਰ ਹੈ ਕਿ ਹਰ ਕੋਈ ਹੈਰਾਨ ਹੋ ਗਿਆ। ਸਾਈਬਰ ਸਿਕਓਰਿਟੀ ਹੈੱਡ ਅਲਪੇਰੋਵਿਚ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਕੁਝ ਹੱਦ ਤੱਕ ਨੁਕਸਾਨ ਪਹੁੰਚਿਆ ਹੈ ਇਸ ਹੈਕ ਦੇ ਵਿਚ ਹੈਕਰਸ ਕਰੀਬ 300 ਲੋਕਾਂ ਤੋਂ 1 ਲੱਖ 10 ਹਜ਼ਾਰ ਡਾਲਰ ਬਿਟਕੁਆਇਨ ਕੱਢ ਪਾਏ ਹਨ।