Australia Punjabi Driver Assaulted: ਆਸਟ੍ਰੇਲੀਆ ‘ਚ ਪੰਜਾਬੀ ਡਰਾਈਵਰ ਦੀ ਕੁੱਟਮਾਰ ਕਰਕੇ ਕਾਰ ਖੋਹੀ

australia-punjabi-ride-share-driver-assaulted-car-australia

Australia Punjabi Driver Assaulted:  ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ‘ਚ ਪੰਜਾਬੀ ਨੌਜਵਾਨ ਰਾਈਡ ਸ਼ੇਅਰ (ਡੀਡੀ) ਡਰਾਈਵਰ ਹਰਜਿੰਦਰ ਸਿੰਘ 22 ਦੀ ਚਾਰ ਲੁਟੇਰਿਆਂ ਵਲੋਂ ਬਹੁਤ ਹੀ ਬੇ-ਰਹਿਮੀ ਨਾਲ ਕੁੱਟਮਾਰ ਕਰਨ ਤੇ ਕਾਰ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਰਜਿੰਦਰ ਸਿੰਘ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਸ਼ੁੱਕਰਵਾਰ ਸ਼ਾਮ ਤਕਰੀਬਨ 9.30 ਵਜੇ ਦੇ ਕਰੀਬ ਉਸ ਦੀ ਟੋਇਟਾ ਕਰੋਲਾ ਰਾਈਡ ਸ਼ੇਅਰ ਕਾਰ ਵਿਚ ਚਾਰ ਆਈਲੈਂਡਰ ਸਵਾਰੀਆਂ ਵੁੱਡਰਿਜ ਤੋਂ ਕਰਵੀ ਸ਼ਟੇਸ਼ਨ ਲਈ ਸਵਾਰ ਹੋਈਆਂ।

ਇਹ ਵੀ ਪੜ੍ਹੋ: The Indian Independence Act: ਕੁੱਝ ਇਸ ਤਰਾਂ ਤੈਅ ਹੋਈ ਸੀ ਬ੍ਰਿਟੇਨ ਦੇ ਸ਼ਾਸਨ ਵਿੱਚ ਭਾਰਤ ਦੀ ਆਜ਼ਾਦੀ

ਇਨ੍ਹਾਂ ਸਭ ਦੀ ਉਮਰ ਤਕਰੀਬਨ 18 ਤੋਂ 25 ਸਾਲ ਵਿਚਕਾਰ ਸੀ। ਇਨ੍ਹਾਂ ਚਾਰਾਂ ਨੇ ਕਰਵੀ ਸ਼ਟੇਸ਼ਨ ਪਹੁੰਚਣ ਤੋ ਪਹਿਲਾਂ ਹੀ ਰਸਤੇ ਵਿੱਚ ਕਾਰ ਰੁਕਵਾ ਕੇ ਹਰਜਿੰਦਰ ਸਿੰਘ ਦੀ ਕੁੱਟਮਾਰ ਕਰਕੇ ਕਾਰ ‘ਚੋਂ ਬਾਹਰ ਸੁੱਟ ਦਿੱਤਾ ਤੇ ਉਸ ਦੀ ਕਾਰ, ਮੋਬਾਇਲ ਫੋਨ ਤੇ ਉਸ ਦਾ ਬਟੂਆ ਵੀ ਖੋਹ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਮੁੱਢਲੇ ਡਾਕਟਰੀ ਇਲਾਜ਼ ਤੋਂ ਬਾਅਦ ਉਸ ਦੀ ਹਾਲਤ ਸਥਿਰ ਹੈ। ਹਰਜਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਰਾਈਡ ਸ਼ੇਅਰ ਡਰਾਈਵਰਾਂ ਦੀ ਸਰੁੱਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ‘ਤੇ ਠੱਲ ਪਾਈ ਜਾ ਸਕੇ। ਪੁਲਸ ਵਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ।

Punjabi New Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ