Corona in America: ਅਮਰੀਕਾ ਦੇ ਵਿਗਿਆਨੀਆਂ ਦਾ ਦਾਅਵਾ, ਲੱਭ ਗਿਆ ਹੈ COVID19 ਦਾ ਟੀਕਾ

america-scientist-claim-to-have-found-the-vaccine-for-covid19

COVID-19 ਦੇ ਇਲਾਜ ਲਈ ਦੁਨੀਆ ਭਰ ਦੇ ਵਿਗਿਆਨੀ ਟੀਕਾ ਜਾਂ ਦਵਾਈ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਗੌਰਤਲਬ ਹੈ ਕਿ ਕੋਵਿਡ-19 ਕਾਰਨ ਦੁਨੀਆ ਭਰ ਵਿਚ ਹੁਣ ਤੱਕ 53 ਹਜ਼ਾਰ ਤੋਂ ਵਧੇਰੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਨਫੈਕਟਿਡਾਂ ਦੀ ਗਿਣਤੀ 10 ਲੱਖ ਤੋਂ ਵਧੇਰੇ ਹੋ ਚੁੱਕੀ ਹੈ। ਇਸ ਲਈ ਵਿਗਿਆਨੀ ਜਲਦੀ ਤੋਂ ਜਲਦੀ ਇਸ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ: Corona in America: ਅਮਰੀਕਾ ਵਿੱਚ Corona ਤੋੜਿਆ ਰਿਕਾਰਡ, 24 ਘੰਟਿਆਂ ਵਿੱਚ 1169 ਮੌਤਾਂ

ਇਸ ਦੌਰਾਨ ਵੱਖ-ਵੱਖ ਦੇਸ਼ ਇਹ ਦਾਅਵਾ ਕਰ ਰਹੇ ਹਨ ਕਿ ਉਹਨਾਂ ਨੇ ਇੱਥੇ ਟੀਕਾ ਬਣਾਉਣ ਲਈ ਅਧਿਐਨ ਜਾਰੀ ਹਨ। ਇਸ ਵਿਚ ਅਮਰੀਕੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਬਣਾਏ ਟੀਕੇ ਨੇ ਉਸ ਪੱਧਰ ਦੀ ਤਾਕਤ ਹਾਸਲ ਕਰ ਲਈ ਹੈ ਜਿਸ ਨਾਲ Coronavirus ਦੇ ਇਨਫੈਕਸ਼ਨ ਨੂੰ ਮਜ਼ਬੂਤੀ ਨਾਲ ਰੋਕਿਆ ਜਾ ਸਕਦਾ ਹੈ । ਯੂਨੀਵਰਸਿਟੀ ਆਫ ਪਿਟਸਬਰਗ ਸਕੂਲ ਆਫ ਮੈਡੀਸਨ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਉਹ ਬਾਕੀ ਦੇਸ਼ਾਂ ਦੀ ਤੁਲਨਾ ਵਿਚ ਬਹੁਤ ਜਲਦੀ COVID-19 ਦੇ ਇਲਾਜ ਦਾ ਟੀਕਾ ਵਿਕਸਿਤ ਕਰ ਚੁੱਕੇ ਹਨ।

ਇਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਜਿਹੜਾ ਟੀਕਾ ਬਣਾਇਆ ਹੈ ਉਸ ਲਈ ਇਹਨਾਂ ਲੋਕਾਂ ਨੇ ਸਾਰਸ (SARS) ਅਤੇ ਮਰਸ (MERS) ਦੇ Coronavirus ਨੂੰ ਆਧਾਰ ਬਣਾਇਆ ਸੀ। ਪਿਟਸਬਰਗ ਸਕੂਲ ਆਫ ਮੈਡੀਸਨ ਦੀ ਐਸੋਸੀਏਟ ਪ੍ਰੋਫੈਸੇਰ ਆਂਦਰੀਯਾ ਗਮਬੋਟੋ ਨੇ ਦੱਸਿਆ ਕਿ ਇਹ ਦੋਵੇਂ ਸਾਰਸ ਅਤੇ ਮਰਸ ਦੇ ਵਾਇਰਸ ਨਵੇਂ ਵਾਲੇ Coronavirus ਮਤਲਬ COVID-19 ਨਾਲ ਕਾਫੀ ਹੱਦ ਤੱਕ ਮਿਲਦੇ ਹਨ। ਇਸ ਨਾਲ ਸਾਨੂੰ ਇਹ ਸਿੱਖਣ ਨੂੰ ਮਿਲਿਆ ਹੈ ਕਿ ਇਹਨਾਂ ਤਿੰਨਾਂ ਦੇ ਸਪਾਇਕ ਪ੍ਰੋਟੀਨ (ਵਾਇਰਸ ਦੀ ਬਾਹਰੀ ਪਰਤ) ਨੂੰ ਪਾਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਇਨਸਾਨਾਂ ਦੇ ਇਸ ਵਾਇਰਸ ਤੋਂ ਮੁਕਤੀ ਮਿਲ ਸਕੇ।

america-scientist-claim-to-have-found-the-vaccine-for-covid19

ਪ੍ਰੋਫੈਸਰ ਆਂਦਰੀਯਾ ਗਮਬੋਟੋ ਨੇ ਕਿਹਾ,”ਅਸੀਂ ਇਹ ਪਤਾ ਕਰ ਲਿਆ ਹੈ ਕਿ ਵਾਇਰਸ ਨੂੰ ਕਿਵੇਂ ਮਾਰਨਾ ਹੈ। ਉਸ ਨੂੰ ਕਿਵੇਂ ਹਰਾਉਣਾ ਹੈ। ਅਸੀਂ ਆਪਣਾ ਟੀਕਾ ਚੂਹਿਆਂ ‘ਤੇ ਅਜਮਾ ਕੇ ਦੇਖਿਆ ਅਤੇ ਇਸ ਦੇ ਨਤੀਜੇ ਬਹੁਤ ਪੌਜੀਟਿਵ ਸਨ।” ਗਮਬੋਟੋ ਨੇ ਦੱਸਿਆ ਕਿ ਇਸ ਟੀਕੇ ਦਾ ਨਾਮ ਅਸੀਂ ਪਿਟਗੋਵੈਕ (PittGoVacc) ਰੱਖਿਆ ਹੈ। ਇਸ ਟੀਕੇ ਦੇ ਅਸਰ ਦੇ ਕਾਰਨ ਚੂਹਿਆਂ ਦੇ ਸਰੀਰ ਵਿਚ ਅਜਿਹੇ ਐਂਟੀਬੌਡੀਜ਼ ਪੈਦਾ ਹੋ ਗਏ ਹਨ ਜੋ Coronavirus ਨੂੰ ਰੋਕਣ ਵਿਚ ਕਾਰਗਰ ਹਨ। ਪ੍ਰੋਫੈਸਰ ਗਮਬੋਟੋ ਨੇ ਦੱਸਿਆ,”COVID-19 ਨੂੰ ਰੋਕਣ ਲਈ ਜਿੰਨੇ ਐਂਟੀਬੌਡੀਜ਼ ਸਰੀਰ ਵਿਚ ਚਾਹੀਦੇ ਹਨ ਉਨੀ ਹੀ ਪਿਟਗੋਵੈਕ ਟੀਕਾ ਪੂਰੇ ਕਰ ਰਿਹਾ ਹੈ। ਅਸੀਂ ਬਹੁਤ ਜਲਦੀ ਹੀ ਇਸ ਦਾ ਪਰੀਖਣ ਇਨਸਾਨਾਂ ‘ਤੇ ਸ਼ੁਰੂ ਕਰਾਂਗੇ।”

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ