Corona in India: ਯੂਪੀ ਦੇ ਦੀਨਦਿਆਲ ਪਲੇਟਫਾਰਮ ਤੇ ਆਇਆ 6 ਫੁੱਟ ਲੰਮਾ ਅਜਗਰ

6-feet-tall-dragon-came-on-the-platform

Corona in India: Coronavirus ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ‘ਚ 3 ਮਈ ਤਕ ਲਾਕਡਾਊਨ ਜਾਰੀ ਹੈ ਤੇ ਇਸ ਦੌਰਾਨ ਟਰੇਨਾਂ ਦੇ ਚੱਲਣ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਹੈ। ਕਦੀ ਯਾਤਰੀਆਂ ਨਾਲ ਭਰੇ ਰਹਿਣ ਵਾਲੇ ਰੇਲਵੇ ਸਟੇਸ਼ਨ ਹੁਣ ਜੰਗਲੀ ਜੀਵਾਂ ਦੇ ਘੁੰਮਣ ਦੀ ਵਜ੍ਹਾ ਬਣ ਚੁੱਕਿਆ ਹੈ। ਦਰਅਸਲ ਹਾਵੜਾ ਰੇਲ ਰੂਟ ਦੇ ਸਭ ਤੋਂ ਵਿਅਸਤ ਰੇਲਵੇ ਸਟੇਸ਼ਨਾਂ ‘ਚ ਸ਼ੁਮਾਰ ਯੂ ਪੀ ਦੇ ਦੀਨਦਿਆਲ ਉਪਾਧਿਆਇ ਜੰਕਸ਼ਨ (ਮੁਗਲ ਸਰਾਏ) ‘ਤੇ ਯਾਤਰੀਆਂ ਦੀ ਜਗ੍ਹਾ ਅਜਗਰ ਵਰਗਾ ਖਤਰਨਾਕ ਸੱਪ ਨਜ਼ਰ ਆਇਆ।

6-feet-tall-dragon-came-on-the-platform

ਸਟੇਸ਼ਨ ਦੇ ਫੁਟਓਵਰ ਬ੍ਰਿਜ਼ ਦੀਆਂ ਪੌੜੀਆਂ ‘ਤੇ ਲਗਭਗ 6 ਫੁੱਟ ਲੰਮਾ ਇਕ ਅਜਗਰ ਸੱਪ ਦਿਖਿਆ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਦੇਖ ਕੇ ਡਰ ਗਏ। ਰੇਲਵੇ ਸਟੇਸ਼ਨ ‘ਤੇ ਅਜਗਰ ਵਰਗਾ ਸੱਪ ਜਦੋ ਘੁੰਮਦਾ ਨਜ਼ਰ ਆਇਆ ਤਾਂ ਸੁਰੱਖਿਆ ਕਰਮਚਾਰੀ ਨੇ ਉਸਦੀ ਤਸਵੀਰ ਆਪਣੇ ਮੋਬਾਈਲ ‘ਚ ਲਈ। ਫਿਰ ਥੋੜੀ ਦੇਰ ਬਆਦ ਸੱਪ ਉੱਥੋ ਕਿਸੇ ਹੋਰ ਜਗ੍ਹਾ ਚੱਲ ਗਿਆ। ਜੀ. ਆਰ. ਪੀ. ਦੇ ਜਵਾਨਾਂ ਨੇ ਉਸ ਸੱਪ ਨੂੰ ਬਹੁਤ ਲੱਭਿਆ ਪਰ ਉਹ ਕੀਤੇ ਨਜ਼ਰ ਨਹੀਂ ਆਇਆ। ਉਨ੍ਹਾਂ ਨੂੰ ਸ਼ੱਕ ਹੈ ਕਿ ਪਲੇਟਫਾਰਮ ਨੰਬਰ 8 ਦੇ ਕੋਲ ਝਾੜੀਆਂ ਹਨ ਸੱਪ ਉੱਥੇ ਚਲਾ ਗਿਆ ਹੋਣਾ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ