Corona in Singapore: ਸਿੰਗਾਪੁਰ ਵਿੱਚ Corona ਦੇ ਕਹਿਰ, 250 ਤੋਂ ਜਿਆਦਾ ਭਾਰਤੀ ਲੋਕ ਇਨਫੈਕਟਡ

250-indians-infected-by-coronavirus-in-singapore

Corona in Singapore: ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਥੇ ਤਕਰੀਬਨ 250 ਭਾਰਤੀ Coronavirus ਨਾਲ ਇਨਫੈਕਟਡ ਪਾਏ ਗਏ ਹਨ, ਜਿਹਨਾਂ ਵਿਚੋਂ ਤਕਰੀਬਨ ਅੱਧੇ ਵਿਦੇਸ਼ੀ ਕਰਮਚਾਰੀਆਂ ਦੇ ਅਸਥਾਈ ਰੈਸਟ ਰੂਮਜ਼ ਰਾਹੀਂ ਵਾਇਰਸ ਦੇ ਸੰਪਰਕ ਵਿਚ ਆਏ ਸਨ। ਇਹ ਗਿਣਤੀ ਸਿੰਗਾਪੁਰ ਵਿਚ ਵਾਇਰਸ ਦੇ ਕੇਂਦਰ ਵਜੋਂ ਉਭਰੀ ਹੈ। ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਪੀਟੀਆਈ ਨੂੰ ਕਿਹਾ ਕਿ COVID-19 ਨਾਲ ਇਨਫੈਕਟਡ ਪਾਏ ਗਏ ਤਕਰੀਬਨ ਸਾਰੇ ਭਾਰਤੀਆਂ ਦੀ ਹਾਲਤ ਸਥਿਰ ਹੈ ਤੇ ਇਸ ਵਿਚ ਸੁਧਾਰ ਹੋ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਵਾਇਰਸ ਨਾਲ ਇਨਫੈਕਟਡ ਤਕਰੀਬਨ 250 ਭਾਰਤੀ ਨਾਗਰਿਕਾਂ ਵਿਚ ਕੁਝ ਇਥੋਂ ਦੇ ਸਥਾਈ ਨਿਵਾਸੀ ਹਨ।

ਇਹ ਵੀ ਪੜ੍ਹੋ: Corona in USA: COVID19 ਦਾ USA ਵਿੱਚ ਕਹਿਰ, 24 ਘੰਟਿਆਂ ਦੇ ਵਿੱਚ 2100 ਮੌਤਾਂ

ਰੋਗੀਆਂ ਵਿਚ ਤਕਰੀਬਨ ਅੱਧੇ ਉਹ ਹਨ ਜੋ ਵਿਦੇਸ਼ੀ ਕਰਮਚਾਰੀਆਂ ਦੇ ਰੈਸਟ ਰੂਮਜ਼ ਰਾਹੀਂ ਸੰਪਰਕ ਵਿਚ ਆਏ ਸਨ। ਇਹ ਗਿਣਤੀ ਡਾਰਮੇਟ੍ਰੀਜ਼ ਦੇਸ਼ ਵਿਚ ਇਸ Coronavirus ਨੂੰ ਫੈਲਾਉਣ ਦੇ ਵੱਡੇ ਕੇਂਦਰ ਦੇ ਤੌਰ ‘ਤੇ ਉਭਰੀ ਹੈ। ਵਰਲਡ ਓ ਮੀਟਰ ਮੁਤਾਬਕ Coronavirus ਦੇ ਦੁਨੀਆ ਭਰ ਵਿਚ ਮਾਮਲੇ 16 ਲੱਖ ਦਾ ਅੰਕੜਾ ਪਾਰ ਕਰ ਗਏ ਹਨ, ਜਿਹਨਾਂ ਵਿਚੋਂ 96 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ 3.6 ਲੱਖ ਲੋਕ ਅਜਿਹੇ ਵੀ ਹਨ ਜਿਹੜੇ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ