ਕਿਸ਼ਤੀ ਬਣੀ 100 ਲੋਕਾਂ ਦੀ ਮੌਤ ਦੀ ਵਜ੍ਹਾ

boat capsizes in Iraq
ਇਹ ਘਟਨਾ ਇਰਾਕ ਦੇ ਬਗਦਾਦ ਦੇ ਮੋਸੁਲ ਸ਼ਹਿਰ ਦੀ ਹੈ ਜਿਥੇ ਵੀਰਵਾਰ ਨੂੰ ਟਿਗਰਿਸ ਨੇੜੇ ਦਰਿਆ ਵਿੱਚ ਨਵਰੇਜ ਮਨਾਉਣ ਅਤੇ ਬਸੰਤ ਰੁੱਤ ਦੇ ਆਗਮਨ ਦੀ ਖੁਸ਼ੀ ਮੌਕੇ ਭਾਰੀ ਗਿਣਤੀ ਵਿੱਚ ਲੋਕ ਕਿਸ਼ਤੀ ਵਿੱਚ ਸਵਾਰ ਹੋਏ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਵਿੱਚ ਜ਼ਰੂਰਤ ਤੋਂ ਜ਼ਿਆਦਾ ਵਜਨ ਹੋਣ ਕਰਕੇ ਕਿਸ਼ਤੀ ਡੁੱਬ ਗਈ ਜਿਸ ਵਿੱਚ 100 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਅਤੇ ਕਈ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਰਾਜਧਾਨੀ ‘ਦਿੱਲੀ’ ਦੁਨੀਆ ਦਾ ਸਭ ਤੋਂ ਵਧ ਪ੍ਰਦੁਸ਼ਿਤ ਸ਼ਹਿਰ

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਰਾਕ ਦਾ ਸਭ ਤੋਂ ਵੱਡਾ ਅਤੇ ਭਿਆਨਕ ਹਾਦਸਾ ਹੈ। ਇਸ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਦਾ ਇਲਾਜ਼ ਹਸਪਤਾਲ ਵਿੱਚ ਚੱਲ ਰਿਹਾ ਹੈ। ਮਰਨ ਵਾਲਿਆਂ ਵਿੱਚੋਂ ਔਰਤਾਂ ਅਤੇ ਬੱਚਿਆ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ।