ਇੰਸਟਾਗ੍ਰਾਮ ਨੇ ਲੌਂਚ ਕੀਤਾ ‘ਸੈਂਸਟਿਵ ਸਕਰੀਨ’ ਫੀਚਰ , ਨਹੀਂ ਹੋਏਗਾ ਇਤਰਾਜ਼ਯੋਗ ਕੰਟੈਂਟ ਸ਼ੇਅਰ

instagram

ਇੰਸਟਾਗ੍ਰਾਮ ਨੇ ਆਪਣੇ ਪਲੇਟਫਾਰਮ ‘ਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਵਾਲੀ ਭੜਕਾਊ ਅਤੇ ਇਤਰਾਜ਼ਯੋਗ ਕੰਟੈਂਟ ਨੂੰ ਨਾਬਾਲਿਗਾਂ ਦੀ ਨਜ਼ਰਾਂ ਤੋਂ ਦੂਰ ਰੱਖਣ ਲਈ ‘ਸੈਂਸਟਿਵ ਸਕਰੀਨ’ ਫੀਚਰ ਲੌਂਚ ਕੀਤਾ ਹੈ। ਇਹ ਫੀਚਰ  ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓ ਦੇ ਥੰਬਨੇਲਸ ਨੂੰ ਉਦੋਂ ਤਕ ਬਲਰ ਰੱਖੇਗਾ ਜਦੋਂ ਤਕ ਯੂਜ਼ਰ ਉਸ ‘ਤੇ ਕਲਿਕ ਨਹੀਂ ਕਰਦਾ।

ਵੋਗ.ਕੋ.ਯੂਕੇ ਦੀ ਬੁੱਧਵਾਰ ਦੀ ਇੱਕ ਰਿਪੋਰਟ ਮੁਤਾਬਕ ਭਾਰਤੀ ਯੂਜ਼ਰਸ ਦੇ ਲਈ ਇਹ ਫੀਚਰ ਆ ਚੁੱਕਿਆ ਹੈ। ਇਹ ਫੀਚਰ ਕੱਟਣ ੳਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਜਿਹੀਆਂ ਤਸਵੀਰਾਂ ਨੂੰ ਬਲੌਕ ਕਰ ਦਿੰਦਾ ਹੈ, ਜੋ ਸਰਚ, ਰਿਕਮੈਂਡ ਕਰ ੳਤੇ ਹੈਸ਼ਟੈਗ ‘ਚ ਅਚਾਨਕ ਨਜ਼ਰ ਆ ਜਾਂਦੀਆਂ ਹਨ ਅਤੇ ਨਾਬਾਲਿਗਾਂ ਨੂੰ ਸਰੀਰਕ ਤੌਰ ‘ਤੇ ਨੁਕਸਾਨ ਪਹੁੰਚਾ ਸਕਦੀਆਂ ਹਨ।

instagram

ਇੰਸਟਾਗ੍ਰਾਮ ਦੇ ਮੁੱਖੀ ਐਡਮ ਮੂਸੇਰੀ ਨੇ ਇੱਕ ਚਿੱਠੀ ‘ਚ ਲਿੱਖ ‘ਸੈਂਸਟੀਵ ਸਕਰੀਨਸ’ ਫੀਚਰ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਬ੍ਰਿਟੀਸ਼ ਨਾਬਾਲਿਗ ਦੀ ਖੁਦਕੁਸ਼ੀ ‘ਤੇ ਦੁਖ ਜ਼ਾਹਿਰ ਕੀਤਾ, ਜਿਸ ਦੇ ਮਾਪਿਆਂ ਨੇ ਫੋਟੋ ਸ਼ੇਅਰਿੰਗ ਐਪ ‘ਤੇ ਆਪਣੀ ਧੀ ਨੂੰ ਖੁਦ ਨੂੰ ਨੁਕਸਾਨ ਪਹੁੰਚਾਉਣ ਅਤੇ ਖੁਸਕੁਸ਼ੀ ਕਰਨ ਵਾਲਾ ਕੰਟੈਂਟ ਦਿਖਾਉਣ ਦਾ ਇਲਜ਼ਾਮ ਲੱਗਿਆ ਸੀ।

Source:AbpSanjha