ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਦਿੱਤੀ ਮਾਤ

India

ਮੈਨਚੈਸਟਰ: ਪਿਛਲੇ ਦਿਨੀਂ ਖੇਡੇ ਗਏ ਭਾਰਤ ਬਨਾਮ ਪਾਕਿਸਤਾਨ ਮੈਚ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ। ਇਸ ਮੈਚ ਵਿੱਚ ਪਾਕਿਸਤਾਨ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਦੇ ਓਪਨਰ ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਕ੍ਰੀਜ਼ ‘ਤੇ ਹਨ। ਇਸ ਮੈਚ ਦੌਰਾਨ ਰੋਹਿਤ ਸ਼ਰਮਾ ਨੇ ਸਿਰਫ 85 ਗੇਂਦਾਂ ਵਿਚ ਸੈਂਕੜਾ ਜੜ ਦਿੱਤਾ। ਜਿਸ ਵਿੱਚ ਤਿੰਨ ਛੱਕੇ ਤੇ 9 ਚੌਕੇ ਸ਼ਾਮਲ ਹਨ। ਰੋਹਿਤ ਸ਼ਰਮਾ ਨੂੰ ਮੈਨ ਆਫ਼ ਦਿ ਮੈਚ ਦੇ ਖਿਤਾਬ ਨਾਲ ਨਿਵਾਜਿਆ ਗਿਆ।

ਰੋਹਿਤ ਸ਼ਰਮਾ (140) ਦੇ ਜ਼ਬਰਦਸਤ ਸੈਂਕੜੇ ਅਤੇ ਭਾਰਤ ਦੇ ਓਪਨਰ ਲੋਕੇਸ਼ ਰਾਹੁਲ (57) ਅਤੇ ਵਿਰਾਟ ਕੋਹਲੀ (77) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਭਾਰਤ ਨੇ 50 ਓਵਰਾਂ ਵਿੱਚ 5 ਵਿਕਟਾਂ ਦੇ ਕੇ ਪਾਕਿਸਤਾਨ ਨੂੰ 336 ਦੌੜਾਂ ਦਾ ਇੱਕ ਚੁਣੌਤੀਪੂਰਨ ਟੀਚਾ ਦਿੱਤਾ। ਇਸ ਮੈਚ ਦੌਰਾਨ ਜਿੱਥੇ ਰੋਹਿਤ ਸ਼ਰਮਾ ਨੇ ਆਪਣਾ 24ਵਾਂ ਸੈਂਕੜਾ ਬਣਾਇਆ ਉੱਥੇ ਵਿਰਾਟ ਕੋਹਲੀ ਨੇ ਵਨ ਡੇ ਕ੍ਰਿਕਟ ਵਿੱਚ 11 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਇਸ ਮੈਚ ਦੌਰਾਨ ਬੱਲੇਬਾਜਾਂ ਤੋਂ ਇਲਾਵਾ ਭਾਰਤੀ ਗੇਂਦਬਾਜ਼ਾਂ ਨੇ ਵੀ ਆਪਣੇ ਜੌਹਰ ਦਿਖਾਏ ਜਿਸ ਵਿੱਚ ਕੁਲਦੀਪ ਯਾਦਵ, ਹਾਰਦਿਕ ਪੰਡਯਾ ਅਤੇ ਵਿਜੈ ਸ਼ੰਕਰ ਨੇ 2-2 ਵਿਕਟਾਂ ਹਾਸਿਲ ਕੀਤੀਆਂ।

ਇਸ ਟੀਚੇ ਦਾ ਪਿੱਛਾ ਕਰਨ ਉੱਤਰੀ ਪਾਕਿਸਤਾਨ ਦੀ ਟੀਮ ਮਹਿਜ 40 ਓਵਰਾਂ ਵਿੱਚ 6 ਵਿਕਟਾਂ ਦੇ ਸਿਰਫ 212 ਦੌੜਾਂ ਹੀ ਬਣਾ ਸਕੀ ਅਤੇ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਪਾਕਿਸਤਾਨ ਨੂੰ ਡੈਕਵਰਥ ਲੂਈਸ ਨਿਯਮ ਤਹਿਤ 89 ਦੌੜਾਂ ਨਾਲ ਮਾਤ ਦੇ ਕੇ ਵਿਸ਼ਵ ਕੱਪ ਵਿੱਚ ਆਪਣੇ ਪੁਰਾਣੇ ਵਿਰੋਧੀ ਵਿਰੁੱਧ ਜੇਤੂ ਮੁਹਿੰਮ 7-0 ਤੇ ਪਹੁੰਚਾ ਦਿੱਤੀ। ਭਾਰਤ ਨੇ ਵਿਸ਼ਵ ਕੱਪ ਵਿੱਚ ਅਜੇ ਤੱਕ ਹਮੇਸ਼ਾ ਪਾਕਿਸਤਾਨ ਨੂੰ ਹਰਾਇਆ ਹੈ।