ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥਣ ਦਾ ਜਿਨਸੀ ਸੋਸ਼ਣ ਤੋਂ ਬਾਅਦ ਕੀਤਾ ਕਤਲ

indian-19-years-old-american-student-sexually-assaulted-in-chicago

ਅਮਰੀਕਾ ਦੀ ਇਲਿਨਾਇਸ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਭਾਰਤੀ ਵਿਦਿਆਰਥਣ ਦਾ ਜਿਨਸੀ ਸੋਸ਼ਣ ਤੋਂ ਬਾਅਦ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 19 ਸਾਲਾਂ ਵਿਦਿਆਰਥਣ ਦੇ ਕਤਲ ਤੋਂ ਬਾਅਦ ਭਾਰਤੀ ਭਾਈਚਾਰੇ ‘ਚ ਰੋਸ ਹੈ। ਸਥਾਨਕ ਪੁਲਸ ਨੇ ਦੱਸਿਆ ਕਿ ਰੂਥ ਜਾਰਜ ਮੂਲ ਰੂਪ ਤੋਂ ਹੈਦਰਾਬਾਦ ਦੀ ਰਹਿਣ ਵਾਲੀ ਸੀ ਅਤੇ ਇੱਥੇ ਇਲਿਨਾਇਸ ਯੂਨੀਵਰਸਿਟੀ ‘ਚ ਪੜ੍ਹਾਈ ਕਰ ਰਹੀ ਸੀ।

ਜ਼ਰੂਰ ਪੜ੍ਹੋ: ਕੌਣ ਬਣੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਲਾ ਪ੍ਰਧਾਨ ?

ਸ਼ਨੀਵਾਰ ਨੂੰ ਉਸ ਦੇ ਪਰਿਵਾਰ ਦੇ ਹੀ ਇਕ ਵਾਹਨ ਦੀ ਪਿੱਛੇ ਵਾਲੀ ਸੀਟ ਤੋਂ ਉਸ ਦੀ ਲਾਸ਼ ਬਰਾਮਦ ਹੋਈ। ਮਿਰਤਕ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਹੀ ਡੋਨਾਲਡ ਥਰਮਨ (26) ਨਾਂ ਦੇ ਦੋਸ਼ੀ ਨੂੰ ਐਤਵਾਰ ਸ਼ਿਕਾਗੋ ਮੈਟਰੋ ਸਟੇਸ਼ਨ ਨੇੜਿਓਂ ਹਿਰਾਸਤ ‘ਚ ਲਿਆ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਉਹ ਯੂਨੀਵਰਸਿਟੀ ‘ਚ ਜੁੜਿਆ ਹੋਇਆ ਨਹੀਂ ਹੈ। ਸੋਮਵਾਰ ਨੂੰ ਉਸ ‘ਤੇ ਰਸਮੀ ਰੂਪ ਨਾਲ ਦੋਸ਼ ਤੈਅ ਕੀਤੇ ਗਏ। ਮੈਡੀਕਲ ਜਾਂਚ ਤੋਂ ਪਤਾ ਲੱਗਾ ਕਿ ਰੂਥ ਦੀ ਮੌਤ ਗਲਾ ਘੁੱਟਣ ਕਾਰਨ ਹੋਈ।

ਯੂਨੀਵਰਸਿਟੀ ਨੇ ਦੱਸਿਆ ਕਿ ਰੂਥ ਦੇ ਪਰਿਵਾਰ ਨੇ ਯੂਨੀਵਰਸਿਟੀ ਪੁਲਿਸ ਨੂੰ ਸ਼ਨੀਵਾਰ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਰੂਥ ਨਾਲ ਗੱਲਬਾਤ ਨਹੀਂ ਹੋ ਸਕੀ। ਉਸ ਦੇ ਫੋਨ ਦੇ ‘ਹਾਲਸਟੇਡ ਸਟਰੀਟ ਪਾਰਕਿੰਗ ਗੈਰੇਜ’ ‘ਚ ਹੋਣ ਦੀ ਜਾਣਕਾਰੀ ਮਿਲੀ। ਇਸ ਦੇ ਬਾਅਦ ਪੁਲਸ ਅਤੇ ਪਰਿਵਾਰ ਦੇ ਮੈਂਬਰ ਉੱਥੇ ਪੁੱਜੇ, ਜਿੱਥੇ ਵਾਹਨ ‘ਚੋਂ ਉਸ ਦੀ ਲਾਸ਼ ਮਿਲੀ। ਯੂਨੀਵਰਸਿਟੀ ਮੁਤਾਬਕ ਰੂਥ ਦਾ ਪਿੱਛਾ ਕਰ ਰਹੇ ਦੋਸ਼ੀ ਦੀ ਫੁਟੇਜ ਪੁਲਿਸ ਨੇ ਉੱਥੇ ਲੱਗੇ ਕੈਮਰਿਆਂ ਤੋਂ ਬਰਾਮਦ ਕੀਤੀ। ਇਸ ਮਗਰੋਂ ਉਸ ਨੂੰ ਐਤਵਾਰ ਨੂੰ ਹਾਲਸਟੇਡ ਅਤੇ ਹੈਰੀਸਨ ਮਾਰਗ ਵਿਚਕਾਰ ਬਲੂ ਲਾਈਨ ਸਟੇਸ਼ਨ ਕੋਲੋਂ ਹਿਰਾਸਤ ‘ਚ ਲਿਆ ਗਿਆ। ਉਸ ਨੇ ਪੁੱਛ-ਪੜਤਾਲ ਦੌਰਾਨ ਆਪਣਾ ਦੋਸ਼ ਸਵਿਕਾਰ ਕਰ ਲਿਆ ਹੈ। ਯੂਨੀਵਰਸਿਟੀ ਦੇ ਚਾਂਸਲਰ ਮਾਈਕਲ ਡੀ. ਐਮੀਰਿਡਿਸ ਨੇ ਵੀ ਰੂਥ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ।