ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਹਸਪਤਾਲ ਦੇ ਵਿੱਚ ਸਾਈਬਰ ਅਟੈਕ

hospitals-cyber-attack-in-australia

ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਉੱਥੋਂ ਦੇ ਹਸਪਤਾਲਾਂ ਤੇ ਸਾਈਬਰ ਹਮਲੇ ਦਾ ਮਾਮਲਾ ਸਾਹਮਣੇ ਆਇਆ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਕਟੋਰੀਆ ਦੇ ਹਸਪਤਾਲਾਂ ਦੇ ਉੱਪਰ ਸਾਈਬਰ ਹਮਲੇ ਕੀਤੇ ਗਏ। ਜਿਸ ਕਾਰਨ ਹਸਪਤਾਲਾਂ ਦੇ ਵਿੱਚ ਹੋ ਰਹੇ ਸਾਰੇ ਆਪਰੇਸ਼ਨ ਰੱਦ ਕਰਨੇ ਪਏ ਅਤੇ ਹਸਪਤਾਲਾਂ ਅੰਦਰ ਪਏ ਸਾਰੇ ਕੰਪਿਊਟਰ ਬੰਦ ਕਰਨੇ ਪਏ।

ਹਸਪਤਾਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੁਆਰਾ ਗਿਪਸਲੈਂਡ ਹੈਲਥ ਅਲਾਇੰਸ, ਪੇਂਡੂ ਸਿਹਤ ਸੇਵਾ ਕੇਂਦਰ , ਵਿਕਟੋਰੀਅਨ ਡਿਪਾਰਟਮੈਂਟ ਆਫ ਪ੍ਰੀਮੀਅਰ ਐਂਡ ਕੈਬਿਨਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਸਪਤਾਲ ਅਧਿਕਾਰੀਆਂ ਨੇ ਬਿਆਨ ਦਿੱਤਾ ਹੈ ਕਿ ਸਾਈਬਰ ਅਟੈਕਰਾਂ ਨੇ ਵਿਕਟੋਰੀਆ ਦੇ ਵਿੱਚ ਸਥਿਤ ਸਾਰੇ ਹਸਪਤਾਲਾਂ ਦੇ ਵਿੱਤੀ ਜਾਣਕਾਰੀ ਚੋਰੀ ਕੀਤੀ ਹੈ।

ਜ਼ਰੂਰ ਪੜ੍ਹੋ: ਕੈਨੇਡਾ ਵਿੱਚ ਐਡਵਾਂਸ ਪੋਲਿੰਗ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸੋਰਾਂ ਤੇ

ਹਸਪਤਾਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਈਬਰ ਅਟੈਕ ਹੋਣ ਕਰਕੇ ਹਸਪਤਾਲ ਵਿੱਚ ਜੋ ਕੰਮ ਆਨਲਾਈਨ ਹੋ ਰਿਹਾ ਸੀ ਉਸ ਨੂੰ ਆਫ ਲਾਈਨ ਕਰ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਜੋ ਕੰਮ ਕੰਪਿਊਟਰਾਂ ‘ਤੇ ਹੋਣ ਵਾਲਾ ਸੀ ਉਸ ਨੂੰ ਬੰਦ ਕ ਦਿੱਤਾ ਗਿਆ ਹੈ,ਉਂਝ ਹੱਥੀਂ ਹੋਣ ਵਾਲੇ ਸਾਰੇ ਕੰਮ ਹਸਪਤਾਲਾਂ ‘ਚ ਚੱਲ ਰਹੇ ਹਨ। ਹਸਪਤਾਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਈਬਰ ਅਟੈਕ ਹੋਣ ਕਰਕੇ ਮਰੀਜ਼ਾਂ ਦਾ ਪੁਰਾਣਾ ਰਿਕਾਰਡ, ਬੁਕਿੰਗ ਅਤੇ ਮੈਨੇਜਮੈਂਟ ਸਿਸਟਮ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਮਰੀਜ਼ਾਂ ਨੂੰ ਡਾਕਟਰਾਂ ਨੂੰ ਮਿਲਣ ਲਈ ਹੋਰ ਉਡੀਕ ਕਰਨੀ ਪੈ ਸਕਦੀ ਹੈ।