ਕਾਲਜ਼ ਸਟਾਫ ਵੱਲੋਂ ਗ਼ਲਤ ਵਿਵਹਾਰ ਕਰਨ ਤੇ HMV ਕਾਲਜ਼ ਦੀਆਂ ਵਿਦਿਆਰਥਣਾਂ ਵੱਲੋਂ ਰੋਸ ਪ੍ਰਦਰਸ਼ਨ, ਰੱਖੀ ਇਹ ਮੰਗ

hmv-college-jalandhar

ਜਲੰਧਰ ਦੇ ਮਸ਼ਹੂਰ HMV ਕਾਲਜ ਦੇ ਬਾਹਰ ਅੱਜ ਫਿਰ ਤੋਂ ਕਾਲਜ਼ ਦੀਆਂ ਵਿਦਿਆਰਥਣਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਦੇ ਦੌਰਾਨ ਕਾਲਜ਼ ਵਿਦਿਆਰਥਣਾਂ ਦੇ ਨਾਲ ਵਿਧਾਇਕ ਪਵਨ ਕੁਮਾਰ ਟੀਨੂੰ ਸਮੇਤ ਕਈ ਕਮੇਟੀਆਂ ਵਿਦਿਆਰਥਣਾਂ ਦੇ ਹੱਕ ‘ਚ ਉਤਰ ਆਈਆਂ ਹਨ। ਵਿਦਿਆਰਥਣਾਂ ਦੀ ਮੰਗ ਹੈ ਕਿ ਕਾਲਜ ਦੀ ਪ੍ਰਿੰਸੀਪਲ ਖਿਲਾਫ ਪਰਚਾ ਦਰਜ ਕੀਤਾ ਜਾਵੇ। ਵਿਦਿਆਰਥਣ ਵੱਲੋਂ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ।

ਜ਼ਰੂਰ ਪੜ੍ਹੋ: ਦਮੋਰੀਆ ਪੁਲ ਨੇੜੇ ਰੇਲ ਹਾਦਸਾ ਹੋਣ ਤੋਂ ਟਲਿਆ

ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਕਾਲਜ਼ ਸਟਾਫ਼ ਦੇ ਗ਼ਲਤ ਵਿਵਹਾਰ ਕਰਨ ਅਤੇ ਜਾਤੀ ਸੂਚਕ ਸ਼ਬਦ ਕਹਿਣ ਦੇ ਕਾਰਨ ਹੀ ਕਾਲਜ਼ ਦੀਆਂ ਵਿਦਿਆਰਥਣਾਂ ਗੁੱਸੇ ਦੇ ਵਿੱਚ ਆ ਗਈਆਂ ਅਤੇ ਉਹਨਾਂ ਨੇ ਉਸ ਵਿਦਿਆਰਥਣ ਦਾ ਸਾਥ ਦਿੰਦੇ ਹੋਏ HMV ਕਾਲਜ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਸੀ, ਜੋ ਦੇਰ ਸ਼ਾਮ ਤੱਕ ਚੱਲਦਾ ਰਿਹਾ। ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਕਾਲਜ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਮਿਲਣ ਵਾਲੀ ਸਕਾਲਰਸ਼ਿਪ ਸਬੰਧੀ ਜਿੱਥੇ ਗਲਤ ਵਿਵਹਾਰ ਕੀਤਾ ਹੈ, ਉਥੇ ਹੀ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਅਪਮਾਨਿਤ ਵੀ ਕੀਤਾ।