ਰਾਨੂੰ ਮੰਡਲ ਨੂੰ ਲਤਾ ਮੰਗੇਸ਼ਕਰ ਵੱਲੋਂ ਦਿੱਤੀ ਚਿਤਾਵਨੀ ਤੇ ਹਿਮੇਸ਼ ਰੇਸ਼ਮੀਆ ਦਾ ਜੁਆਬ

himesh-reshammiya-and-lata-mangeshkar

ਰਾਤੋ-ਰਾਤ ਸਟਾਰ ਬਣਨ ਵਾਲੀ ਰਾਨੂੰ ਮੰਡਲ ਨੂੰ ਕਿਸੇ ਵੀ ਪਛਾਣ ਦੀ ਲੋੜ ਨਹੀਂ। ਜਿਸਦਾ ਪਹਿਲਾ ਗੀਤ ‘ਤੇਰੀ ਮੇਰੀ ਕਹਾਣੀ’ ਰਿਲੀਜ਼ ਹੋ ਚੁੱਕਾ ਹੈ। ਬਾਲੀਵੁੱਡ ਦੇ ਮਸ਼ਹੂਰ ਗਾਇਕ ਹਿਮੇਸ਼ ਰੇਸ਼ਮੀਆ ਨੇ ਜਦੋਂ ਰਾਨੂੰ ਮੰਡਲ ਦੀ ਆਵਾਜ਼ ਸੁਣੀ ਅਤੇ ਉਨ੍ਹਾਂ ਕੋਲੋਂ ਇਕ ਗੀਤ ਗਵਾਉਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਪੂਰਾ ਵੀ ਕਰ ਦਿੱਤਾ ਹੈ। ਰਾਨੂੰ ਮੰਡਲ ਦੇ ਹਿੱਟ ਹੋਣ ਤੇ ਇੱਕ ਹੋਰ ਵਿਵਾਦ ਖੜ੍ਹਾ ਹੋ ਗਿਆ ਹੈ।

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਵੀ ਰਾਨੂੰ ਮੰਡਲ ਦੀ ਆਵਾਜ਼ ਸੁਨ ਕੇ ਆਪਣੀ ਇੱਛਾ ਜਾਹਿਰ ਕੀਤੀ। ਲਤਾ ਮੰਗੇਸ਼ਕਰ ਦਾ ਕਹਿਣਾ ਹੈ ਕਿ, ”ਮੈਨੂੰ ਲੱਗਦਾ ਹੈ ਕਿ ਕਿਸੇ ਦੀ ਨਕਲ ਕਰਕੇ ਤੁਸੀਂ ਜ਼ਿਆਦਾ ਦੇਰ ਤੱਕ ਸਫਲ ਨਹੀਂ ਹੋ ਸਕਦੇ। ਲਤਾ ਮੰਗੇਸ਼ਕਰ ਦੀ ਇਸ ਨਸੀਹਤ ਨੂੰ ਸੁਣ ਕੇ ਹਿਮੇਸ਼ ਰੇਸ਼ਮੀਆ ਨੇ ਵੀ ਆਪਣੀ ਪ੍ਰਤੀਕਿਰਿਆ ਸਾਹਮਣੇ ਰੱਖੀ ਹੈ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਹਰ ਇੱਕ ਕਲਾਕਾਰ ਲਈ ਇਹ ਜ਼ਰੂਰੀ ਹੈ ਕਿ ਉਹ ਕਿਸੇ ਜਾਂ ਕਿਸੇ ਤੋਂ ਪ੍ਰੇਰਣਾ ਲਵੇ।

ਜ਼ਰੂਰ ਪੜ੍ਹੋ: ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਇੱਕ ਭਾਰਤੀ ਨੌਜਵਾਨ ਦੀ ਮੌਤ

ਹਿਮੇਸ਼ ਰੇਸ਼ਮੀਆ ਦਾ ਕਹਿਣਾ ਹੈ ਕਿ, ‘ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਦੇਖਣਾ ਪਏਗਾ ਕਿ ਲਤਾ ਮੰਗੇਸ਼ਕਰ ਜੀ ਨੇ ਇਹ ਬਿਆਨ ਕਿਸ ਮਤਲਬ ਨਾਲ ਦਿੱਤਾ ਹੈ। ਹਿਮੇਸ਼ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਦੂਜੇ ਗਾਇਕਾਂ ਦੀ ਨਕਲ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਇਹ ਕੰਮ ਨਹੀਂ ਕਰੇਗਾ ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਕਿਸੇ ਹੋਰ ਕਲਾਕਾਰ ਤੋਂ ਪ੍ਰੇਰਨਾ ਲੈਣਾ ਵੀ ਬੇਹੱਦ ਜ਼ਰੂਰੀ ਹੈ।