ਫਾਜ਼ਿਲਕਾ ਪੁਲਿਸ ਨੇ 7 ਕਿਲੋ ਹੈਰੋਇਨ ਸਮੇਤ ਕੀਤਾ ਇੱਕ ਨਸ਼ਾ ਤਸਕਰ ਕਾਬੂ

heroin-smuggler-arrest-by-fazilka-police

ਪੰਜਾਬ ਦੀ ਫਾਜ਼ਿਲਕਾ ਪੁਲਿਸ ਦੇ ਹੇਠ ਇੱਕ ਸਫਲਤਾ ਲੱਗੀ ਹੈ। ਫਾਜ਼ਿਲਕਾ ਪੁਲਿਸ ਨੇ 2 ਮਾਮਲਿਆਂ ਦੇ ਵਿੱਚ 7 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੇ ਨਾਲ ਫਾਜ਼ਿਲਕਾ ਪੁਲਿਸ ਇੱਕ ਨਸ਼ਾ ਤਸਕਰ ਨੂੰ ਫੜ੍ਹਨ ਵਿੱਚ ਵੀ ਕਾਮਯਾਬ ਹੋਈ ਹੈ। ਫਾਜ਼ਿਲਕਾ ਪੁਲਿਸ ਨੇ ਤੁਰੰਤ ਹੀ ਨਸ਼ਾ ਤਸਕਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਇਸ ਮਾਮਲੇ ਦੀ ਅੱਗੇ ਹੋਣ ਵਾਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜ਼ਰੂਰ ਪੜ੍ਹੋ: ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ 9 ਨਵੰਬਰ ਨੂੰ ਖੋਲ੍ਹਣ ਦਾ ਐਲਾਨ

ਫਾਜ਼ਿਲਕਾ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਕਾਬੂ ਕੀਤੇ ਨਸ਼ਾ ਤਸਕਰ ਤੋਂ ਕਾਫ਼ੀ ਸਖ਼ਤੀ ਪੁੱਛ ਗਿੱਛ ਤੋਂ ਬਾਅਦ ਹੀ ਸਰਹੱਦ ਤੋਂ ਪਾਰ 7 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਫਾਜ਼ਿਲਕਾ ਪੁਲਿਸ ਦਾ ਕਹਿਣਾ ਹੈ ਕਿ ਇੰਨੀ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੀਮਤ 35 ਕਰੋੜ ਹੈ।