ਕੈਨੇਡਾ ਦੇ ਐਲਬਰਟਾ ਵਿੱਚ ਭਾਰੀ ਬਰਫ਼ਬਾਰੀ ਕਾਰਨ ਹੁਣ ਤੱਕ 13 ਲੋਕ ਜ਼ਖਮੀ,170 ਦੇ ਕਰੀਬ ਸੜਕ ਹਾਦਸੇ

heavily-snowfall-in-alberta

ਕੈਨੇਡਾ ਦੇ ਐਲਬਰਟਾ ਸੂਬੇ ਦੇ ਦੱਖਣੀ ਭਾਰੀ ਬਰਫਬਾਰੀ ਹੋਣ ਕਰਕੇ ਹੁਣ ਤੱਕ 170 ਸੇ ਕਰੀਬ ਸੜਕ ਹਾਦਸੇ ਹੋ ਚੁੱਕੇ ਨੇ। ਜਿੰਨ੍ਹਾਂ ਦੇ ਵਿੱਚ ਹੁਣ ਤੱਕ 13 ਲੋਕਾਂ ਦੇ ਜਖਮੀ ਹੋਣ ਦੀ ਖ਼ਬਰ ਹੈ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਐਲਬਰਟਾ ਦੀ ਇੱਕ ਜਗਾ ਜਿੱਥੇ 16 ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਵਿੱਚ 13 ਲੋਕ ਜ਼ਖਮੀ ਹੋ ਗਏ। ਐਲਬਰਟਾ ਵਿੱਚ ਭਾਰੀ ਬਰਫ਼ਬਾਰੀ ਹੋਣ ਕਾਰਨ ਐਲਬਰਟਾ ਦੇ ਮੈਨੇਜਰ ਐਰਿਨ ਡੇਵਿਡਸਨ ਨੇ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਨਾ ਨਿੱਕਲਣ ਦ ਸਲਾਹ ਦਿੱਤੀ ਹੈ।

heavily-snowfall-in-alberta

ਜ਼ਰੂਰ ਪੜ੍ਹੋ: ਸੰਦੀਪ ਸਿੰਘ ਧਾਲੀਵਾਲ ਦੀ ਯਾਦ ਵਿੱਚ ਖੇਡਿਆ ਗਿਆ ਨੈਸ਼ਨਲ ਫੁੱਟਬਾਲ ਲੀਗ ਦਾ ਮੈਚ

ਐਲਬਰਟਾ 511 ਦੇ ਮੈਨੇਜਰ ਐਰਿਨ ਡੇਵਿਡਸਨ ਦਾ ਕਹਿਣਾ ਹੈ ਕਿ ਜੇਕਰ ਬਹੁਤ ਜਿਆਦਾ ਜ਼ਰੂਰੀ ਕੰਮ ਹੈ ਤਾਂ ਉਹ ਬਾਹਰ ਨਿੱਕਲਣ ਦੇ ਸਮੇਂ ਸਾਵਧਾਨੀ ਜਰੂਰ ਵਰਤਣ। ਭਾਰੀ ਬਰਫ਼ਬਾਰੀ ਹੋਣ ਕਰਕੇ ਇੱਥੋਂ ਦੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਹੈ। ਭਾਰੀ ਬਰਫ਼ਬਾਰੀ ਤੋਂ ਇਲਾਵਾ ਚਾਲ ਰਹੀਆਂ ਤੇਜ਼ ਹਵਾਵਾਂ ਕਾਰਨ ਸੜਕਾਂ ਤੋਂ ਬਰਫ ਹਟਾਉਣ ‘ਚ ਮੁਸ਼ਕਿਲ ਆ ਰਹੀ ਹੈ।

heavily-snowfall-in-alberta

ਕੈਨੇਡਾ ਦੇ ਕੈਲਗਰੀ ਅਤੇ ਕੈਲਗਰੀ ਦੇ ਨਾਲ ਲੱਗਦੇ ਇਲਾਕਿਆਂ ‘ਚ 15 ਤੋਂ 25 ਸੈਂਟੀਮੀਟਰ ਬਰਫਬਾਰੀ ਰਿਕਾਰਡ ਕੀਤੀ ਗਈ ਅਤੇ ਇਸ ਹਫਤੇ ‘ਚ ਹੋਰ ਬਰਫਬਾਰੀ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਬੀਤੇ ਐਤਵਾਰ ਨੂੰ ਕੈਲਗਰੀ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਵੱਡੀ ਗਿਣਤੀ ‘ਚ ਉਡਾਣਾਂ ਰੱਦ ਕਰਨੀਆਂ ਪਈਆਂ। ਜਿਸ ਕਰਕੇ ਯਾਤਰੀਆਂ ਨੂੰ ਕਈਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।