ਠੰਡ ਦੇ ਵਿੱਚ ਅਖਰੋਟ ਖਾਣ ਨਾਲ ਹੁੰਦੇ ਨੇ ਇਹ ਬੇਮਿਸਾਲ ਫਾਇਦੇ, ਜਾਣੋ ਉਹਨਾਂ ਫਾਇਦਿਆਂ ਬਾਰੇ

walnuts-benefits

Walnuts Benefits: ਠੰਡ ਦੇ ਮੌਸਮ ਦੇ ਵਿੱਚ ਅਕਸਰ ਹੀ Walnuts ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਜੋ ਕਿ ਹਰ ਇੱਕ ਦੇ ਲਈ ਬਹੁਤ ਜਿਆਦਾ ਫਾਇਦੇਮੰਦ ਸਾਬਿਤ ਹੁੰਦਾ ਹੈ। ਕਿਉਂਕਿ ਅਖਰੋਟ ਦੀ ਤਾਸੀਰ ਕਾਫੀ ਗਰਮ ਹੁੰਦੀ ਹੈ, ਜਿਸ ਦੇ ਨਾਲ ਠੰਡ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ। Walnuts ‘ਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦੇ ਇਲਾਵਾ Omega-3 ਫੈਟੀ ਐਸਿਡ ਦੀ ਮੌਜੂਦਗੀ ਦੇ ਕਾਰਨ ਇਹ ਜੋੜਾਂ ਦੇ ਦਰਦ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਠੰਡ ਦੇ ਮੌਸਮ ਵਿੱਚ ਅਖਰੋਟ ਨੂੰ ਭਿਓ ਕੇ ਖਾਣ ਨਾਲ ਹੋਣ ਵਾਲੇ ਫਾਇਦੇ…

walnuts-benefits

1. ਮੋਟਾਪਾ ਘਟਦਾ ਹੈ

ਅਖਰੋਟ ਨੂੰ ਭਿਓਂ ਕੇ ਖਾਣ ਦੇ ਨਾਲ ਮੋਟਾਪਾ ਘਟਾਉਣ ਵਿੱਚ ਕਾਫੀ ਸਫਲਤਾ ਪ੍ਰਾਪਤ ਹੁੰਦੀ ਹੈ। ਅਖਰੋਟ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਕਾਪਰ ਅਤੇ ਜ਼ਿੰਕ ਦਾ ਚੰਗਾ ਸੋਤ ਹੁੰਦੇ ਹਨ।

walnuts-benefits

2. ਆਰਾਮਦਾਇਕ ਨੀਂਦ

ਸਾਇੰਸ ਦੇ ਅਨੁਸਾਰ Walnuts ‘ਚ ਮੈਲਾਟੋਨਿਨ ਨਾਮਕ ਤੱਤ ਪਾਇਆ ਜਾਂਦਾ ਹੈ। ਜੋ ਕਿ ਆਰਾਮਦਾਇਕ ਨੀਂਦ ਲਿਆਉਣ ਵਿੱਚ ਸਾਡੀ ਮੱਦਦ ਕਰਦਾ ਹੈ।

3. ਤਣਾਅ ਦੂਰ ਕਰਨ ਵਿੱਚ ਸਹਾਇਤਾ

ਰੋਜ਼ਾਨਾ ਭਿਓਂ ਕੇ ਅਖਰੋਟ ਖਾਣ ਦੇ ਨਾਲ ਤਣਾਅ ਅਤੇ ਸਟਰੈੱਸ ਨਾਲ ਲੜ੍ਹਨ ਦੀ ਸਮਰੱਥਾ ਆਉਂਦੀ ਹੈ। ਅਖਰੋਟ ਦੇ ਵਿੱਚ Omega-3 ਬਹੁਤ ਜਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ।

walnuts-benefits

4. ਡਾਇਬਟੀਜ਼ ਨੂੰ ਕੰਟਰੋਲ ਕਰਦਾ ਹੈ

ਰੋਜ਼ਾਨਾ Walnuts ਭਿਓਂ ਕੇ ਖਾਣ ਦੇ ਨਾਲ ਡਾਇਬਟੀਜ਼ ਦੀ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ।

5. ਹੱਡੀਆਂ ਕਰੇ ਮਜ਼ਬੂਤ

ਰੋਜ਼ਾਨਾ Walnuts ਖਾਣ ਦੇ ਨਾਲ ਹੱਡੀਆਂ ਅਤੇ ਦੰਦਾਂ ਨੂੰ ਮਜਬੂਤੀ ਮਿਲਦੀ ਹੈ। ਅਖਰੋਟ ਖਾਣ ਦੇ ਨਾਲ ਸਰੀਰ ਦੇ ਵਿੱਚ ਕੈਂਸਰ ਸੈੱਲਜ਼ ਦਾ ਵਿਕਾਸ ਨਹੀਂ ਹੁੰਦਾ।