ਰਾਹਤ ਦੀਆਂ ਖ਼ਬਰਾਂ! ਕੋਰੋਨਾ ਨੂੰ ਹੁਣ ਜ਼ੁਕਾਮ ਅਤੇ ਖੰਘ ਵਰਗੀ ਗੋਲੀ ਲੈ ਕੇ ਠੀਕ ਕਰ ਲਿਆ ਜਾਵੇਗਾ

News of relief

ਕੋਰੋਨਾ ਦਾ ਟੀਕਾ ਬਣਾ ਚੁੱਕੀ ਦਵਾਈ ਕੰਪਨੀ ਫਾਈਜ਼ਰ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਤਕ ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਵੀ ਤਿਆਰ ਕਰੇਗੀ। ਇਹ ਬਿਆਨ ਖੁਦ ਕੰਪਨੀ ਦੇ ਸੀਈਓ ਐਲਬਰਟ ਬਾਰਲਾ ਨੇ ਦਿੱਤਾ ਹੈ।

ਇਨ੍ਹਾਂ ‘ਚ ਇਕ ਖਾਣ ਦੀ ਗੋਲੀ ਹੋਵੇਗੀ ਅਤੇ ਦੂਜਾ ਟੀਕੇ ਰਾਹੀਂ ਦਿੱਤੀ ਜਾਣ ਵਾਲੀ ਦਵਾਈ।

ਉਨ੍ਹਾਂ ਕਿਹਾ, “ਜੇ ਸਭ ਕੁਝ ਠੀਕ ਹੋ ਜਾਂਦਾ ਹੈ ਤੇ ਰੈਗੂਲੇਟਰ ਇਸ ਦਵਾਈ ਨੂੰ ਸਮੇਂ ਸਿਰ ਮਨਜ਼ੂਰੀ ਦੇ ਦਿੰਦੇ ਹਨ ਤਾਂ ਇਸ ਸਾਲ ਦੇ ਅੰਤ ਤਕ ਇਹ ਦਵਾਈ ਉਪਲੱਬਧ ਹੋ ਜਾਵੇਗੀ।” ਐਲਬਰਟ ਨੇ ਇਹ ਵੀ ਕਿਹਾ ਕਿ ਐਂਟੀਵਾਇਰਲ ਦਵਾਈਆਂ ਕੋਰੋਨਾ ਦੇ ਵੱਖ-ਵੱਖ ਰੂਪਾਂ ‘ਤੇ ਪ੍ਰਭਾਵਸ਼ਾਲੀ ਹੋਵੇਗੀ।

ਦੱਸ ਦੇਈਏ ਕਿ ਹੁਣ ਤਕ ਕੋਰੋਨਾ ਦੇ ਇਲਾਜ ਲਈ ਸਿਰਫ਼ ਇਕ ਐਂਟੀਵਾਇਰਲ ਦਵਾਈ ਮਨਜ਼ੂਰ ਕੀਤੀ ਗਈ ਹੈ, ਉਹ ਹੈ ਰੈਮੇਡੀਸਿਵਰ। ਰੈਮੇਡੀਸੀਵਰ ਨੂੰ Gilead Sciences ਨੇ ਬਣਾਇਆ ਹੈ। ਇਸ ਸਮੇਂ ਅਮਰੀਕਾ ‘ਚ ਜਿਹੜੇ ਦੋ ਟੀਕਿਆਂ ਨੂੰ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਮਿਲੀ ਹੈ, ਉਨ੍ਹਾਂ ‘ਚੋਂ ਇਕ ਫਾਈਜ਼ਰ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ