ਕੋਰੋਨਾ ਨਾਲ ਲੜਨ ਲਈ ਚੰਗੀ ਪ੍ਰਤੀਰੋਧਤਾ ਦੀ ਲੋੜ ਹੈ, ਖਤਰੇ ਤੋਂ ਬਚਣ ਲਈ ਇਹਨਾਂ ਚੀਜ਼ਾਂ ਨੂੰ ਰੋਜ਼ਾਨਾ ਖਾਓ

Need good immunity to fight corona

ਕੋਰੋਨਾ ਵਾਇਰਸ ਦੀ ਲਾਗ ਦੇ ਵਧਦੇ ਮਾਮਲਿਆਂ ’ਚ ਹੁਣ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਆਪਣਾ ਇਮਿਊਨ ਸਿਸਟਮ (ਰੋਗ ਪ੍ਰਤੀਰੋਧਕ ਸ਼ਕਤੀ) ਨੂੰ ਮਜ਼ਬੂਤ ਬਣਾਓ। ਟੀਕਾਕਰਣ ਤੋਂ ਇਲਾਵਾ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਲਾਗ ਰੋਕਣ ਲਈ ਆਪਣੀ ਇਮਿਊਨਿਟੀ ਵਧਾਉਣ ਉੱਤੇ ਫ਼ੋਕਸ ਕਰੇ।

ਇਹ ਤੁਹਾਡੀ ਇਮਿਊਨਿਟੀ ਵਧਾਉਣ ਦਾ ਕੰਮ ਕਰਨਗੇ। ਅਤੇ ਕਈ ਬੀਮਾਰੀਆਂ ਨੂੰ ਰੋਕਣਗੇ

ਸੰਤਰਾ: ਸੰਤਰਾ ਬਹੁਤ ਸਾਰੇ ਪੋਸ਼ਕ ਤੱਤ ਜਿਵੇਂ ਵਿਟਾਮਿਨ ਏ, ਵਿਟਾਮਿਨ ਬੀ ਅਤੇ ਵਿਟਾਮਿਨ, ਮੈਗਨੇਸ਼ੀਅਮ, ਪੋਟਾਸ਼ੀਅਮ, ਫ਼ਾਸਫ਼ੋਰਸ ਅਤੇ ਚੋਲਿਨ ਨਾਲ ਭਰਪੂਰ ਹੁੰਦਾ ਹੈ।

ਅੰਗੂਰ: ਅੰਗੂਰ ’ਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਬੀ ਸਮੇਤ ਪੋਟਾਸ਼ੀਅਮ ਅਤੇ ਕੈਲਸ਼ੀਅਮ ਦੀ ਭਾਰੀ ਮਾਤਰਾ ਹੁੰਦੀ ਹੈ।

ਅੰਬ: ਫਲਾਂ ਦੇ ਰਾਜੇ ਅੰਬ ਵਿੱਚ ਬਹੁਤ ਜ਼ਿਆਦਾ ਪੋਸ਼ਕ ਤੱਤਾਂ ਜਿਵੇਂ ਵਿਟਾਮਿਨ ਸੀ, ਵਿਟਾਮਿਨ ਏ, ਲੋਹਾ, ਤਾਂਬਾ, ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ; ਜੋ ਇਮਿਊਨਿਟੀ ਵਧਾਉਣ ਨਾਲ ਕਈ ਹੋਰ ਬੀਮਾਰੀਆਂ ਨੂੰ ਰੋਕਦਾ ਹੈ

ਨੀਂਬੂ: ਥਾਏਮਿਨ, ਨਿਆਸਿਨ, ਰਾਇਬੋਫ਼ਲੇਵਿਨ, ਵਿਟਾਮਿਨ ਬੀ-6, ਵਿਟਾਮਿਨ ਈ ਤੇ ਫ਼ੋਲੇਟ ਤੋਂ ਇਲਾਵਾ ਨੀਂਬੂ ’ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਵੀ ਹੁੰਦੀ ਹੈ, ਜੋ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ

ਟਮਾਟਰ: ਵਿਟਾਮਿਨ ‘ਸੀ’ ਦੀ ਭਰਪੂਰ ਮਾਤਰਾ, ਲਾਈਕੋਪੀਨ, ਵਿਟਾਮਿਨਜ਼, ਪੋਟਾਸ਼ੀਅਮ ਟਮਾਟਰ ’ਚ ਪਾਏ ਜਾਂਦੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ