ਨਹੁੰ ਚਬਾਉਣ ਦੀ ਆਦਤ ਹੈ ਤਾਂ ਅੱਜ ਹੀ ਛੱਡ ਦਿਓ, ਭੁਗਤਣੇ ਪੈ ਸਕਦੈ ਬਹੁਤ ਭਿਆਨਕ ਨਤੀਜੇ

If-you-are-used-to-chewing-nails

ਬਚਪਨ ਤੋਂ ਹੀ ਅਸੀਂ ਸਾਰੇ ਸੁਣਦੇ ਆ ਰਹੇ ਹਾਂ ਕਿ ਨਹੁੰ ਚੱਬਣਾ (Nail Biting)ਇੱਕ ਬੁਰੀ ਆਦਤ (Bad Habits) ਹੈ ਪਰ ਕਿਉਂਬੁਰੀ ਆਦਤ ਹੈ, ਇਹ ਕਿਸੇ ਨੇ ਵਿਸਥਾਰ ਨਾਲ ਕਿਉਂ ਨਹੀਂ ਦੱਸਿਆ।

ਨਹੁੰ ਚਬਾਉਣਾ ਇਕ ਅਜਿਹੀ ਆਦਤ ਹੈ, ਜਿਸ ਨੂੰ ਸਮੇਂ ਸਿਰ ਨਹੀਂ ਰੋਕਿਆ ਗਿਆ ਤਾਂ ਫਿਰ ਇਹ ਆਦਤ ਸਾਡੀ ਰੁਟੀਨ ਵਿਚ ਸ਼ਾਮਲ ਹੋ ਜਾਂਦੀ ਹੈ ਤੇ ਪਤਾ ਵੀ ਨਹੀਂ ਲੱਗਦਾ ਕਦੋਂ ਅਸੀਂ ਆਪਣੇ ਨਹੁੰ ਚੱਬਣਾ ਸ਼ੁਰੂ ਕਰ ਦਿੱਤੇ। ਇੱਕ ਖੋਜ ਦੇ ਅਨੁਸਾਰ ਵਿਸ਼ਵ ਭਰ ਵਿੱਚ 30 ਪ੍ਰਤੀਸ਼ਤ ਆਬਾਦੀ ਨਹੁੰ ਚਬਾਉਣ ਦੀ ਆਦਤ ਦਾ ਸ਼ਿਕਾਰ ਹੈ। ਆਓ ਜਾਣਦੇ ਹਾਂ ਇਸ ਦੇ ਗੰਭੀਰ ਨੁਕਸਾਨ ਬਾਰੇ।

ਸਿਹਤ ਦੇ ਅਨੁਸਾਰ, ਨਹੁੰਚੱਬਣ ਨਾਲ ਬੈਕਟੀਰੀਆ ਦੀ ਲਾਗ ਹੋ ਸਕਦੀ ਹੈ ,ਜੋ ਚਿਹਰੇ ‘ਤੇ ਲਾਲੀ, ਸੋਜ, ਆਦਿ ਦਾ ਕਾਰਨ ਬਣ ਸਕਦੀ ਹੈ। ਸਿਰਫ਼ ਇਹੀ ਹੀ ਨਹੀਂ ,ਕਈ ਵਾਰ ਤਾਂ ਨਹੁੰ ਦੇ ਹੇਠਾਂ ਵੀ ਬੈਕਟੀਰੀਆ ਦੀ ਲਾਗ ਨਾਲ ਓਥੇ ਪਸ ਬਣ ਜਾਂਦੇ ਹਨ ਅਤੇ ਅਸਹਿ ਦਰਦ ਹੋ ਸਕਦਾ ਹੈ।

ਜਦੋਂ ਅਸੀਂ ਮੂੰਹ ਦੇ ਅੰਦਰ ਲਗਾਤਾਰ ਨਹੁੰ ਲੈ ਜਾਂਦੇ ਹਾਂ ਤਾਂ ਪੈਰੋਨੀਚੀਆ ਵਰਗੇ ਬਹੁਤ ਸਾਰੇ ਬੈਕਟਰੀਆ ਸਰੀਰ ਵਿਚ ਜਾ ਕੇ ਕੰਟਰੋਲ ਤੋਂ ਬਾਹਰ ਹੋ ਸਕਦੇ ਹਨ ਅਤੇ ਹੱਥਾਂ ਅਤੇ ਪੈਰਾਂ ਦੇ ਜੋੜਾਂ ਨੂੰ ਪ੍ਰਭਾਵਤ ਕਰ ਸਕਦੇ ਹਨ।

ਇਹ ਪਾਇਆ ਗਿਆ ਹੈ ਕਿ ਜੋ ਲੋਕ ਨਹੁੰ ਚੱਬਦੇ ਹਨ ਉਨ੍ਹਾਂ ਦੇ ਸਾਹਮਣੇ ਦੇ ਦੰਦਾਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਦੇ ਕਾਰਨ ਦੰਦ ਟੁੱਟ ਸਕਦੇ ਹਨ। ਦੰਦਾਂ ‘ਚ ਦਰਾੜਾਂ ਆ ਸਕਦੀਆਂ ਹਨ ਅਤੇ ਦੰਦਾਂ ‘ਤੇ ਜਿੰਦੀ ਦਾਗ ਵੀ ਜਮ ਜਾਂਦੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ